17 ਉਸ ਨੇ ਖਾਣੇ ਦਾ ਸਮਾਂ ਹੋਣ ਤੇ ਸੱਦੇ ਲੋਕਾਂ ਨੂੰ ਇਹ ਕਹਿਣ ਲਈ ਆਪਣੇ ਨੌਕਰ ਨੂੰ ਘੱਲਿਆ: ‘ਤੁਸੀਂ ਆ ਜਾਓ ਕਿਉਂਕਿ ਖਾਣਾ ਤਿਆਰ ਹੈ।’ 18 ਪਰ ਉਹ ਸਾਰੇ ਬਹਾਨੇ ਬਣਾਉਣ ਲੱਗ ਪਏ।+ ਇਕ ਨੇ ਉਸ ਨੂੰ ਕਿਹਾ, ‘ਮੈਂ ਇਕ ਖੇਤ ਖ਼ਰੀਦਿਆ ਹੈ ਅਤੇ ਮੈਂ ਜਾ ਕੇ ਉਹ ਖੇਤ ਦੇਖਣਾ ਹੈ; ਮੈਨੂੰ ਮਾਫ਼ ਕਰੀਂ, ਮੈਂ ਨਹੀਂ ਆ ਸਕਦਾ।’