-
ਦਾਨੀਏਲ 9:27ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
27 “ਅਤੇ ਉਹ ਬਹੁਤਿਆਂ ਦੇ ਲਈ ਇਕਰਾਰ ਨੂੰ ਇਕ ਹਫ਼ਤੇ ਤਕ ਕਾਇਮ ਰੱਖੇਗਾ ਤੇ ਹਫ਼ਤੇ ਦੇ ਅੱਧ ਵਿਚ ਉਹ ਬਲੀਦਾਨ ਅਤੇ ਭੇਟ ਦਾ ਚੜ੍ਹਾਵਾ ਬੰਦ ਕਰ ਦੇਵੇਗਾ।+
“ਅਤੇ ਤਬਾਹੀ ਮਚਾਉਣ ਵਾਲਾ ਘਿਣਾਉਣੀਆਂ ਚੀਜ਼ਾਂ ਦੇ ਖੰਭਾਂ ʼਤੇ ਸਵਾਰ ਹੋ ਕੇ ਆਵੇਗਾ+ ਅਤੇ ਉਜਾੜ ਪਈ ਹੋਈ ਜਗ੍ਹਾ ਨਾਲ ਉਸੇ ਤਰ੍ਹਾਂ ਕੀਤਾ ਜਾਵੇਗਾ ਜਿਵੇਂ ਫ਼ੈਸਲਾ ਕੀਤਾ ਗਿਆ ਹੈ, ਜਦ ਤਕ ਉਹ ਜਗ੍ਹਾ ਪੂਰੀ ਤਰ੍ਹਾਂ ਤਬਾਹ ਨਹੀਂ ਹੋ ਜਾਂਦੀ।”
-
-
ਮਰਕੁਸ 13:14-18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 “ਪਰ ਜਦ ਤੁਸੀਂ ਤਬਾਹੀ ਮਚਾਉਣ ਵਾਲੀ ਘਿਣਾਉਣੀ ਚੀਜ਼ ਨੂੰ ਉਸ ਥਾਂ ਖੜ੍ਹੀ ਦੇਖੋਗੇ+ ਜਿੱਥੇ ਉਸ ਨੂੰ ਨਹੀਂ ਖੜ੍ਹਨਾ ਚਾਹੀਦਾ (ਇਸ ਬਿਰਤਾਂਤ ਨੂੰ ਪੜ੍ਹਨ ਵਾਲਾ ਸਮਝ ਤੋਂ ਕੰਮ ਲਵੇ), ਤਾਂ ਜਿਹੜੇ ਯਹੂਦਿਯਾ ਵਿਚ ਹੋਣ, ਉਹ ਪਹਾੜਾਂ ਨੂੰ ਭੱਜਣਾ ਸ਼ੁਰੂ ਕਰ ਦੇਣ।+ 15 ਜਿਹੜਾ ਆਦਮੀ ਕੋਠੇ ʼਤੇ ਹੋਵੇ, ਉਹ ਹੇਠਾਂ ਨਾ ਆਵੇ ਅਤੇ ਨਾ ਕੋਈ ਚੀਜ਼ ਲੈਣ ਘਰ ਦੇ ਅੰਦਰ ਜਾਵੇ 16 ਅਤੇ ਜਿਹੜਾ ਆਦਮੀ ਖੇਤ ਵਿਚ ਹੋਵੇ, ਉਹ ਘਰੋਂ ਆਪਣੀਆਂ ਚੀਜ਼ਾਂ ਅਤੇ ਆਪਣਾ ਚੋਗਾ ਲੈਣ ਵਾਪਸ ਨਾ ਜਾਵੇ। 17 ਇਹ ਸਮਾਂ ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਂਦੀਆਂ ਔਰਤਾਂ ਲਈ ਬਹੁਤ ਔਖਾ ਹੋਵੇਗਾ!+ 18 ਪ੍ਰਾਰਥਨਾ ਕਰਦੇ ਰਹੋ ਕਿ ਤੁਹਾਨੂੰ ਸਿਆਲ਼ ਵਿਚ ਨਾ ਭੱਜਣਾ ਪਵੇ
-