-
ਮਰਕੁਸ 15:6-10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਹਰ ਪਸਾਹ ਦੇ ਤਿਉਹਾਰ ʼਤੇ ਪਿਲਾਤੁਸ ਲੋਕਾਂ ਦੇ ਕਹਿਣ ਤੇ ਇਕ ਕੈਦੀ ਨੂੰ ਰਿਹਾ ਕਰਦਾ ਹੁੰਦਾ ਸੀ।+ 7 ਉਸ ਵੇਲੇ ਬਰਬਾਸ ਨਾਂ ਦਾ ਆਦਮੀ ਕੁਝ ਬਾਗ਼ੀਆਂ ਨਾਲ ਜੇਲ੍ਹ ਵਿਚ ਬੰਦ ਸੀ ਜਿਨ੍ਹਾਂ ਨੇ ਸਰਕਾਰ ਦੇ ਖ਼ਿਲਾਫ਼ ਬਗਾਵਤ ਕਰ ਕੇ ਖ਼ੂਨ ਕੀਤਾ ਸੀ। 8 ਭੀੜ ਨੇ ਆ ਕੇ ਪਿਲਾਤੁਸ ਅੱਗੇ ਬੇਨਤੀ ਕੀਤੀ ਕਿ ਉਹ ਆਪਣੀ ਰੀਤ ਅਨੁਸਾਰ ਉਨ੍ਹਾਂ ਲਈ ਕਿਸੇ ਨੂੰ ਰਿਹਾ ਕਰੇ। 9 ਉਸ ਨੇ ਉਨ੍ਹਾਂ ਨੂੰ ਕਿਹਾ: “ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਯਹੂਦੀਆਂ ਦੇ ਰਾਜੇ ਨੂੰ ਰਿਹਾ ਕਰਾਂ?”+ 10 ਪਿਲਾਤੁਸ ਜਾਣਦਾ ਸੀ ਕਿ ਮੁੱਖ ਪੁਜਾਰੀ ਯਿਸੂ ਨਾਲ ਖਾਰ ਖਾਂਦੇ ਸਨ ਅਤੇ ਇਸੇ ਕਰਕੇ ਉਨ੍ਹਾਂ ਨੇ ਉਸ ਨੂੰ ਫੜਵਾਇਆ ਸੀ।+
-