-
ਰਸੂਲਾਂ ਦੇ ਕੰਮ 5:27, 28ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
27 ਉਨ੍ਹਾਂ ਨੇ ਰਸੂਲਾਂ ਨੂੰ ਲਿਆ ਕੇ ਮਹਾਸਭਾ ਸਾਮ੍ਹਣੇ ਖੜ੍ਹਾ ਕਰ ਦਿੱਤਾ। ਫਿਰ ਮਹਾਂ ਪੁਜਾਰੀ ਨੇ ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ 28 ਅਤੇ ਕਿਹਾ: “ਅਸੀਂ ਤੁਹਾਨੂੰ ਸਖ਼ਤੀ ਨਾਲ ਹੁਕਮ ਦਿੱਤਾ ਸੀ ਕਿ ਇਸ ਨਾਂ ʼਤੇ ਸਿੱਖਿਆ ਦੇਣੀ ਬੰਦ ਕਰੋ,+ ਪਰ ਤੁਸੀਂ ਯਰੂਸ਼ਲਮ ਨੂੰ ਆਪਣੀ ਸਿੱਖਿਆ ਨਾਲ ਭਰ ਦਿੱਤਾ ਹੈ ਅਤੇ ਤੁਸੀਂ ਪੱਕਾ ਧਾਰ ਲਿਆ ਹੈ ਕਿ ਤੁਸੀਂ ਇਸ ਆਦਮੀ ਦਾ ਖ਼ੂਨ ਸਾਡੇ ਸਿਰ ਪਾਓਗੇ।”+
-
-
1 ਥੱਸਲੁਨੀਕੀਆਂ 2:14, 15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਭਰਾਵੋ, ਤੁਸੀਂ ਯਹੂਦਿਯਾ ਵਿਚ ਪਰਮੇਸ਼ੁਰ ਦੀਆਂ ਮੰਡਲੀਆਂ ਦੀ ਮਿਸਾਲ ਉੱਤੇ ਚੱਲੇ ਜਿਹੜੀਆਂ ਮਸੀਹ ਯਿਸੂ ਨਾਲ ਏਕਤਾ ਵਿਚ ਹਨ। ਜਿਵੇਂ ਉੱਥੇ ਦੇ ਭਰਾ ਯਹੂਦੀਆਂ ਦੇ ਹੱਥੋਂ+ ਅਤਿਆਚਾਰ ਸਹਿ ਰਹੇ ਹਨ, ਉਸੇ ਤਰ੍ਹਾਂ ਤੁਸੀਂ ਵੀ ਆਪਣੀ ਕੌਮ ਦੇ ਲੋਕਾਂ ਦੇ ਹੱਥੋਂ ਅਤਿਆਚਾਰ ਸਹੇ ਹਨ। 15 ਯਹੂਦੀਆਂ ਨੇ ਤਾਂ ਪ੍ਰਭੂ ਯਿਸੂ+ ਅਤੇ ਨਬੀਆਂ ਨੂੰ ਵੀ ਜਾਨੋਂ ਮਾਰ ਦਿੱਤਾ ਸੀ+ ਅਤੇ ਉਨ੍ਹਾਂ ਨੇ ਸਾਡੇ ਉੱਤੇ ਅਤਿਆਚਾਰ ਕੀਤੇ। ਨਾਲੇ ਉਹ ਪਰਮੇਸ਼ੁਰ ਨੂੰ ਖ਼ੁਸ਼ ਨਹੀਂ ਕਰਦੇ, ਸਗੋਂ ਸਾਰੇ ਲੋਕਾਂ ਦੇ ਭਲੇ ਦੇ ਖ਼ਿਲਾਫ਼ ਕੰਮ ਕਰਦੇ ਹਨ।
-