40 ਉਨ੍ਹਾਂ ਨੇ ਯਿਸੂ ਦੀ ਲਾਸ਼ ʼਤੇ ਮਸਾਲੇ ਲਾ ਕੇ ਵਧੀਆ ਕੱਪੜੇ ਦੀਆਂ ਪੱਟੀਆਂ ਬੰਨ੍ਹ ਦਿੱਤੀਆਂ+ ਜਿਵੇਂ ਯਹੂਦੀਆਂ ਦੀ ਲਾਸ਼ ਨੂੰ ਦਫ਼ਨਾਉਣ ਦੀ ਰੀਤ ਸੀ। 41 ਇਤਫ਼ਾਕ ਨਾਲ, ਜਿੱਥੇ ਯਿਸੂ ਨੂੰ ਸੂਲ਼ੀ ਉੱਤੇ ਟੰਗਿਆ ਗਿਆ ਸੀ, ਉੱਥੇ ਲਾਗੇ ਹੀ ਇਕ ਬਾਗ਼ ਵਿਚ ਇਕ ਨਵੀਂ ਕਬਰ ਸੀ+ ਜਿਸ ਵਿਚ ਹਾਲੇ ਤਕ ਕਿਸੇ ਨੂੰ ਰੱਖਿਆ ਨਹੀਂ ਗਿਆ ਸੀ।