-
ਮੱਤੀ 13:54-58ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
54 ਅਤੇ ਆਪਣੇ ਇਲਾਕੇ ਵਿਚ ਆ ਕੇ+ ਉਹ ਲੋਕਾਂ ਨੂੰ ਸਭਾ ਘਰ ਵਿਚ ਸਿੱਖਿਆ ਦੇਣ ਲੱਗਾ ਤੇ ਉਹ ਬਹੁਤ ਹੈਰਾਨ ਹੋਏ ਤੇ ਕਹਿਣ ਲੱਗੇ: “ਇਸ ਨੂੰ ਇੰਨੀ ਬੁੱਧ ਅਤੇ ਕਰਾਮਾਤਾਂ ਕਰਨ ਦੀ ਸ਼ਕਤੀ ਕਿੱਥੋਂ ਮਿਲੀ?+ 55 ਕੀ ਇਹ ਤਰਖਾਣ ਦਾ ਮੁੰਡਾ ਨਹੀਂ?+ ਕੀ ਇਸ ਦੀ ਮਾਤਾ ਮਰੀਅਮ ਨਹੀਂ ਤੇ ਇਸ ਦੇ ਭਰਾ ਯਾਕੂਬ, ਯੂਸੁਫ਼, ਸ਼ਮਊਨ ਤੇ ਯਹੂਦਾ ਨਹੀਂ ਹਨ?+ 56 ਕੀ ਇਸ ਦੀਆਂ ਸਾਰੀਆਂ ਭੈਣਾਂ ਸਾਡੇ ਨਾਲ ਇੱਥੇ ਨਹੀਂ ਰਹਿੰਦੀਆਂ? ਤਾਂ ਫਿਰ, ਇਸ ਨੂੰ ਇਹ ਬੁੱਧ ਤੇ ਸ਼ਕਤੀ ਕਿੱਥੋਂ ਮਿਲੀ?”+ 57 ਇਸ ਲਈ ਉਨ੍ਹਾਂ ਨੇ ਉਸ ਉੱਤੇ ਨਿਹਚਾ ਨਹੀਂ ਕੀਤੀ।+ ਪਰ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਆਪਣੇ ਇਲਾਕੇ ਦੇ ਲੋਕਾਂ ਅਤੇ ਆਪਣੇ ਪਰਿਵਾਰ ਤੋਂ ਛੁੱਟ ਹਰ ਕੋਈ ਨਬੀ ਦਾ ਆਦਰ ਕਰਦਾ ਹੈ।”+ 58 ਉਨ੍ਹਾਂ ਵਿਚ ਨਿਹਚਾ ਨਾ ਹੋਣ ਕਰਕੇ ਉਸ ਨੇ ਉੱਥੇ ਜ਼ਿਆਦਾ ਕਰਾਮਾਤਾਂ ਨਹੀਂ ਕੀਤੀਆਂ।
-