-
ਮੱਤੀ 14:6-12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਪਰ ਜਦ ਹੇਰੋਦੇਸ ਆਪਣਾ ਜਨਮ-ਦਿਨ+ ਮਨਾ ਰਿਹਾ ਸੀ, ਤਾਂ ਉਸ ਮੌਕੇ ਹੇਰੋਦਿਆਸ ਦੀ ਧੀ ਨੇ ਮਹਿਮਾਨਾਂ ਅੱਗੇ ਨੱਚ ਕੇ ਹੇਰੋਦੇਸ ਨੂੰ ਇੰਨਾ ਖ਼ੁਸ਼ ਕੀਤਾ+ 7 ਕਿ ਉਸ ਨੇ ਸਹੁੰ ਖਾ ਕੇ ਵਾਅਦਾ ਕੀਤਾ ਕਿ ਉਹ ਜੋ ਵੀ ਮੰਗੇਗੀ, ਉਹ ਉਸ ਨੂੰ ਦੇਵੇਗਾ। 8 ਫਿਰ ਉਸ ਕੁੜੀ ਨੇ ਆਪਣੀ ਮਾਂ ਦੀ ਚੁੱਕ ਵਿਚ ਆ ਕੇ ਕਿਹਾ: “ਮੈਨੂੰ ਥਾਲ਼ ਵਿਚ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਦਿੱਤਾ ਜਾਵੇ।”+ 9 ਭਾਵੇਂ ਰਾਜੇ ਨੂੰ ਦੁੱਖ ਹੋਇਆ, ਪਰ ਸਹੁੰਆਂ ਖਾਧੀਆਂ ਹੋਣ ਕਰਕੇ ਅਤੇ ਆਪਣੇ ਮਹਿਮਾਨਾਂ ਦੇ ਕਾਰਨ ਉਸ ਨੇ ਹੁਕਮ ਦਿੱਤਾ ਕਿ ਕੁੜੀ ਦੀ ਮੰਗ ਪੂਰੀ ਕੀਤੀ ਜਾਵੇ। 10 ਇਸ ਲਈ ਰਾਜੇ ਨੇ ਕਿਸੇ ਨੂੰ ਘੱਲ ਕੇ ਜੇਲ੍ਹ ਵਿਚ ਯੂਹੰਨਾ ਦਾ ਸਿਰ ਵਢਵਾ ਦਿੱਤਾ। 11 ਉਸ ਦਾ ਸਿਰ ਥਾਲ਼ ਵਿਚ ਰੱਖ ਕੇ ਕੁੜੀ ਨੂੰ ਦਿੱਤਾ ਗਿਆ ਅਤੇ ਕੁੜੀ ਨੇ ਆਪਣੀ ਮਾਂ ਨੂੰ ਦੇ ਦਿੱਤਾ। 12 ਬਾਅਦ ਵਿਚ ਯੂਹੰਨਾ ਦੇ ਚੇਲੇ ਆ ਕੇ ਉਸ ਦੀ ਲਾਸ਼ ਲੈ ਗਏ ਅਤੇ ਉਸ ਨੂੰ ਦਫ਼ਨਾ ਦਿੱਤਾ; ਫਿਰ ਉਨ੍ਹਾਂ ਨੇ ਆ ਕੇ ਯਿਸੂ ਨੂੰ ਸਾਰੀ ਗੱਲ ਦੱਸੀ।
-