-
ਮੱਤੀ 16:1-3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਫ਼ਰੀਸੀ ਤੇ ਸਦੂਕੀ ਉਸ ਕੋਲ ਆਏ ਅਤੇ ਉਸ ਨੂੰ ਪਰਖਣ ਲਈ ਕਹਿਣ ਲੱਗੇ ਕਿ ਉਹ ਉਨ੍ਹਾਂ ਨੂੰ ਆਕਾਸ਼ੋਂ ਕੋਈ ਨਿਸ਼ਾਨੀ ਦਿਖਾਵੇ।+ 2 ਉਸ ਨੇ ਉਨ੍ਹਾਂ ਨੂੰ ਕਿਹਾ: “ਜਦੋਂ ਸ਼ਾਮ ਪੈ ਜਾਂਦੀ ਹੈ, ਤਾਂ ਤੁਸੀਂ ਕਹਿੰਦੇ ਹੋ, ‘ਮੌਸਮ ਸੋਹਣਾ ਹੋਵੇਗਾ ਕਿਉਂਕਿ ਆਸਮਾਨ ਗੂੜ੍ਹਾ ਲਾਲ ਹੈ’ 3 ਅਤੇ ਸਵੇਰ ਨੂੰ ਕਹਿੰਦੇ ਹੋ, ‘ਅੱਜ ਮੌਸਮ ਠੰਢਾ ਹੋਵੇਗਾ ਤੇ ਮੀਂਹ ਪਵੇਗਾ ਕਿਉਂਕਿ ਭਾਵੇਂ ਆਸਮਾਨ ਗੂੜ੍ਹਾ ਲਾਲ ਹੈ, ਪਰ ਬੱਦਲ ਛਾਏ ਹੋਏ ਹਨ।’ ਤੁਸੀਂ ਆਸਮਾਨ ਨੂੰ ਦੇਖ ਕੇ ਮੌਸਮ ਦਾ ਹਾਲ ਤਾਂ ਦੱਸ ਸਕਦੇ ਹੋ, ਪਰ ਹੁਣ ਜੋ ਹੋ ਰਿਹਾ ਹੈ, ਤੁਸੀਂ ਉਸ ਦਾ ਮਤਲਬ ਨਹੀਂ ਸਮਝਦੇ, ਇਹ ਵੀ ਤਾਂ ਨਿਸ਼ਾਨੀਆਂ ਹਨ।
-