-
ਲੂਕਾ 22:3-6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਫਿਰ ਸ਼ੈਤਾਨ ਨੇ ਯਹੂਦਾ ਇਸਕਰਿਓਤੀ ਨੂੰ ਆਪਣੇ ਵੱਸ ਵਿਚ ਕਰ ਲਿਆ ਜਿਹੜਾ 12 ਰਸੂਲਾਂ ਵਿਚ ਗਿਣਿਆ ਜਾਂਦਾ ਸੀ।+ 4 ਯਹੂਦਾ ਨੇ ਜਾ ਕੇ ਮੁੱਖ ਪੁਜਾਰੀਆਂ ਅਤੇ ਮੰਦਰ ਦੇ ਪਹਿਰੇਦਾਰਾਂ ਦੇ ਮੁਖੀਆਂ ਨਾਲ ਇਸ ਬਾਰੇ ਗੱਲ ਕੀਤੀ ਕਿ ਉਸ ਨੂੰ ਧੋਖੇ ਨਾਲ ਕਿਵੇਂ ਉਨ੍ਹਾਂ ਦੇ ਹੱਥ ਫੜਵਾਉਣਾ ਹੈ।+ 5 ਇਹ ਸੁਣ ਕੇ ਉਹ ਬਹੁਤ ਖ਼ੁਸ਼ ਹੋਏ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਉਸ ਨੂੰ ਚਾਂਦੀ ਦੇ ਸਿੱਕੇ ਦੇਣਗੇ।+ 6 ਯਹੂਦਾ ਮੰਨ ਗਿਆ ਅਤੇ ਸਹੀ ਮੌਕੇ ਦੀ ਭਾਲ ਕਰਨ ਲੱਗਾ ਕਿ ਉਹ ਉਸ ਨੂੰ ਉਦੋਂ ਫੜਵਾਏਗਾ ਜਦੋਂ ਆਲੇ-ਦੁਆਲੇ ਭੀੜ ਨਾ ਹੋਵੇ।
-