-
ਮੱਤੀ 27:27-31ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
27 ਇਸ ਤੋਂ ਬਾਅਦ, ਫ਼ੌਜੀ ਉਸ ਨੂੰ ਰਾਜਪਾਲ ਦੇ ਮਹਿਲ ਵਿਚ ਲੈ ਗਏ ਅਤੇ ਉਨ੍ਹਾਂ ਨੇ ਬਾਕੀ ਸਾਰੇ ਫ਼ੌਜੀਆਂ ਨੂੰ ਉੱਥੇ ਇਕੱਠਾ ਕਰ ਲਿਆ।+ 28 ਉਨ੍ਹਾਂ ਨੇ ਉਸ ਦੇ ਕੱਪੜੇ ਲਾਹ ਕੇ ਉਸ ਨੂੰ ਗੂੜ੍ਹੇ ਲਾਲ ਰੰਗ ਦਾ ਕੱਪੜਾ ਪਹਿਨਾਇਆ+ 29 ਅਤੇ ਕੰਡਿਆਂ ਦਾ ਮੁਕਟ ਗੁੰਦ ਕੇ ਉਸ ਦੇ ਸਿਰ ʼਤੇ ਰੱਖਿਆ ਅਤੇ ਇਕ ਕਾਨਾ ਉਸ ਦੇ ਸੱਜੇ ਹੱਥ ਵਿਚ ਫੜਾ ਦਿੱਤਾ। ਫਿਰ ਉਸ ਦੇ ਸਾਮ੍ਹਣੇ ਗੋਡੇ ਟੇਕ ਕੇ ਉਸ ਦਾ ਮਜ਼ਾਕ ਉਡਾਉਂਦੇ ਹੋਏ ਕਹਿਣ ਲੱਗੇ: “ਯਹੂਦੀਆਂ ਦੇ ਰਾਜੇ ਦੀ ਜੈ ਹੋਵੇ!”* 30 ਉਨ੍ਹਾਂ ਨੇ ਉਸ ʼਤੇ ਥੁੱਕਿਆ+ ਅਤੇ ਕਾਨਾ ਲੈ ਕੇ ਉਸ ਦੇ ਸਿਰ ਉੱਤੇ ਮਾਰਨ ਲੱਗ ਪਏ। 31 ਅਖ਼ੀਰ ਵਿਚ, ਜਦ ਉਹ ਉਸ ਦਾ ਮਜ਼ਾਕ ਉਡਾ ਚੁੱਕੇ, ਤਾਂ ਉਨ੍ਹਾਂ ਨੇ ਉਸ ਤੋਂ ਉਹ ਕੱਪੜਾ ਲਾਹ ਕੇ ਉਸ ਦੇ ਆਪਣੇ ਕੱਪੜੇ ਪੁਆ ਦਿੱਤੇ ਅਤੇ ਉਸ ਨੂੰ ਸੂਲ਼ੀ ʼਤੇ ਟੰਗਣ ਲਈ ਲੈ ਗਏ।+
-