16 ਇਸੇ ਤਰ੍ਹਾਂ ਪਥਰੀਲੀ ਜ਼ਮੀਨ ਉੱਤੇ ਡਿਗੇ ਬੀ ਉਹ ਹਨ ਜਿਹੜੇ ਬਚਨ ਨੂੰ ਸੁਣਦਿਆਂ ਸਾਰ ਇਸ ਨੂੰ ਖ਼ੁਸ਼ੀ-ਖ਼ੁਸ਼ੀ ਮੰਨ ਲੈਂਦੇ ਹਨ।+ 17 ਪਰ ਉਹ ਜੜ੍ਹ ਨਹੀਂ ਫੜਦੇ, ਫਿਰ ਵੀ ਥੋੜ੍ਹਾ ਚਿਰ ਵਧਦੇ ਹਨ; ਫਿਰ ਜਦ ਬਚਨ ਕਰਕੇ ਉਨ੍ਹਾਂ ਉੱਤੇ ਕੋਈ ਮੁਸੀਬਤ ਆਉਂਦੀ ਹੈ ਜਾਂ ਅਤਿਆਚਾਰ ਹੁੰਦਾ ਹੈ, ਤਾਂ ਉਹ ਨਿਹਚਾ ਕਰਨੀ ਛੱਡ ਦਿੰਦੇ ਹਨ।