-
ਮੱਤੀ 14:3-5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਹੇਰੋਦੇਸ* ਨੇ ਆਪਣੇ ਭਰਾ ਫ਼ਿਲਿੱਪੁਸ ਦੀ ਪਤਨੀ ਹੇਰੋਦਿਆਸ ਦੇ ਕਹਿਣ ʼਤੇ ਯੂਹੰਨਾ ਨੂੰ ਗਿਰਫ਼ਤਾਰ ਕਰ ਲਿਆ ਸੀ ਅਤੇ ਬੇੜੀਆਂ ਨਾਲ ਬੰਨ੍ਹ ਕੇ ਕੈਦ ਵਿਚ ਸੁੱਟ ਦਿੱਤਾ ਸੀ+ 4 ਕਿਉਂਕਿ ਯੂਹੰਨਾ ਉਸ ਨੂੰ ਵਾਰ-ਵਾਰ ਇਹ ਕਹਿ ਰਿਹਾ ਸੀ: “ਤੇਰੇ ਲਈ ਹੇਰੋਦਿਆਸ ਨੂੰ ਰੱਖਣਾ ਨਾਜਾਇਜ਼ ਹੈ।”+ 5 ਭਾਵੇਂ ਉਹ ਯੂਹੰਨਾ ਨੂੰ ਮਾਰਨਾ ਚਾਹੁੰਦਾ ਸੀ, ਪਰ ਲੋਕਾਂ ਤੋਂ ਡਰਦਾ ਸੀ ਕਿਉਂਕਿ ਲੋਕ ਯੂਹੰਨਾ ਨੂੰ ਨਬੀ ਮੰਨਦੇ ਸਨ।+
-
-
ਮਰਕੁਸ 6:17-20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਹੇਰੋਦੇਸ ਨੇ ਆਪਣੇ ਭਰਾ ਫ਼ਿਲਿੱਪੁਸ ਦੀ ਪਤਨੀ ਹੇਰੋਦਿਆਸ ਨਾਲ ਵਿਆਹ ਕਰਾਇਆ ਸੀ ਅਤੇ ਹੇਰੋਦਿਆਸ ਨੂੰ ਖ਼ੁਸ਼ ਕਰਨ ਲਈ ਉਸ ਨੇ ਆਪਣੇ ਸਿਪਾਹੀਆਂ ਨੂੰ ਘੱਲ ਕੇ ਯੂਹੰਨਾ ਨੂੰ ਗਿਰਫ਼ਤਾਰ ਕਰਾਇਆ ਸੀ ਅਤੇ ਬੇੜੀਆਂ ਨਾਲ ਬੰਨ੍ਹ ਕੇ ਕੈਦ ਵਿਚ ਸੁਟਵਾ ਦਿੱਤਾ ਸੀ।+ 18 ਕਿਉਂਕਿ ਯੂਹੰਨਾ ਵਾਰ-ਵਾਰ ਹੇਰੋਦੇਸ ਨੂੰ ਕਹਿ ਰਿਹਾ ਸੀ: “ਤੇਰੇ ਲਈ ਆਪਣੇ ਭਰਾ ਦੀ ਪਤਨੀ ਨੂੰ ਰੱਖਣਾ ਨਾਜਾਇਜ਼ ਹੈ।”+ 19 ਇਸੇ ਕਰਕੇ ਯੂਹੰਨਾ ਹੇਰੋਦਿਆਸ ਦੀਆਂ ਅੱਖਾਂ ਵਿਚ ਰੜਕਦਾ ਸੀ ਅਤੇ ਉਹ ਉਸ ਨੂੰ ਜਾਨੋਂ ਮਾਰਨਾ ਚਾਹੁੰਦੀ ਸੀ, ਪਰ ਇਸ ਤਰ੍ਹਾਂ ਕਰ ਨਾ ਸਕੀ। 20 ਹੇਰੋਦੇਸ ਜਾਣਦਾ ਸੀ ਕਿ ਯੂਹੰਨਾ ਧਰਮੀ ਤੇ ਪਾਕ ਬੰਦਾ ਸੀ, ਇਸ ਲਈ ਉਹ ਯੂਹੰਨਾ ਦਾ ਡਰ ਮੰਨਦਾ ਸੀ+ ਅਤੇ ਉਸ ਦੀ ਰੱਖਿਆ ਵੀ ਕਰਦਾ ਸੀ। ਪਰ ਯੂਹੰਨਾ ਦੀਆਂ ਗੱਲਾਂ ਸੁਣ ਕੇ ਉਹ ਉਲਝਣ ਵਿਚ ਪੈ ਜਾਂਦਾ ਸੀ ਕਿ ਉਹ ਉਸ ਨਾਲ ਕੀ ਕਰੇ, ਫਿਰ ਵੀ ਉਹ ਖ਼ੁਸ਼ੀ-ਖ਼ੁਸ਼ੀ ਉਸ ਦੀਆਂ ਗੱਲਾਂ ਸੁਣਦਾ ਸੀ।
-