-
ਯੂਹੰਨਾ 5:6-9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਯਿਸੂ ਜਾਣਦਾ ਸੀ ਕਿ ਉਹ ਆਦਮੀ ਕਾਫ਼ੀ ਸਮੇਂ ਤੋਂ ਬੀਮਾਰ ਸੀ ਅਤੇ ਉਸ ਨੂੰ ਲੰਮਾ ਪਿਆ ਦੇਖ ਕੇ ਉਸ ਨੇ ਕਿਹਾ: “ਕੀ ਤੂੰ ਠੀਕ ਹੋਣਾ ਚਾਹੁੰਦਾ ਹੈਂ?”+ 7 ਉਸ ਬੀਮਾਰ ਆਦਮੀ ਨੇ ਕਿਹਾ: “ਸਾਹਬ ਜੀ, ਮੇਰੇ ਨਾਲ ਕੋਈ ਨਹੀਂ ਹੈ ਜਿਹੜਾ ਮੈਨੂੰ ਉਦੋਂ ਸਰੋਵਰ ਵਿਚ ਲੈ ਜਾਵੇ ਜਦੋਂ ਪਾਣੀ ਵਿਚ ਹਲਚਲ ਹੁੰਦੀ ਹੈ। ਮੇਰੇ ਪਾਣੀ ਵਿਚ ਜਾਣ ਤੋਂ ਪਹਿਲਾਂ ਹੀ ਕੋਈ ਹੋਰ ਪਾਣੀ ਵਿਚ ਚਲਾ ਜਾਂਦਾ ਹੈ।” 8 ਯਿਸੂ ਨੇ ਉਸ ਨੂੰ ਕਿਹਾ: “ਉੱਠ, ਆਪਣੀ ਚਟਾਈ* ਚੁੱਕ ਤੇ ਤੁਰ-ਫਿਰ।”+ 9 ਉਹ ਆਦਮੀ ਉਸੇ ਵੇਲੇ ਠੀਕ ਹੋ ਗਿਆ ਅਤੇ ਆਪਣੀ ਚਟਾਈ* ਚੁੱਕ ਕੇ ਤੁਰਨ ਲੱਗ ਪਿਆ।
ਇਹ ਸਬਤ ਦਾ ਦਿਨ ਸੀ।
-