-
ਮੱਤੀ 18:1-5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਉਸ ਵੇਲੇ ਚੇਲਿਆਂ ਨੇ ਆ ਕੇ ਯਿਸੂ ਨੂੰ ਪੁੱਛਿਆ: “ਸਵਰਗ ਦੇ ਰਾਜ ਵਿਚ ਸਭ ਤੋਂ ਵੱਡਾ ਕੌਣ ਹੋਵੇਗਾ?”+ 2 ਉਸ ਨੇ ਇਕ ਬੱਚੇ ਨੂੰ ਆਪਣੇ ਕੋਲ ਬੁਲਾ ਕੇ ਉਨ੍ਹਾਂ ਦੇ ਵਿਚਕਾਰ ਖੜ੍ਹਾ ਕੀਤਾ 3 ਅਤੇ ਕਿਹਾ: “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ: ਜੇ ਤੁਸੀਂ ਆਪਣੇ ਆਪ ਨੂੰ ਬਦਲ ਕੇ* ਬੱਚਿਆਂ ਵਰਗੇ ਨਹੀਂ ਬਣਾਉਂਦੇ,+ ਤਾਂ ਤੁਸੀਂ ਸਵਰਗ ਦੇ ਰਾਜ ਵਿਚ ਕਦੇ ਨਹੀਂ ਜਾ ਸਕਦੇ।+ 4 ਇਸ ਲਈ ਜਿਹੜਾ ਇਸ ਬੱਚੇ ਵਾਂਗ ਨਿਮਰ ਬਣੇਗਾ, ਉਹੀ ਸਵਰਗ ਦੇ ਰਾਜ ਵਿਚ ਸਭ ਤੋਂ ਵੱਡਾ ਹੋਵੇਗਾ+ 5 ਅਤੇ ਜੋ ਕੋਈ ਮੇਰੀ ਖ਼ਾਤਰ ਇਸ ਤਰ੍ਹਾਂ ਦੇ ਇਕ ਵੀ ਬੱਚੇ ਨੂੰ ਕਬੂਲ ਕਰਦਾ ਹੈ, ਉਹ ਮੈਨੂੰ ਵੀ ਕਬੂਲ ਕਰਦਾ ਹੈ।
-
-
ਮਰਕੁਸ 9:33-37ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
33 ਫਿਰ ਉਹ ਕਫ਼ਰਨਾਹੂਮ ਵਿਚ ਆਏ। ਹੁਣ ਜਦ ਉਹ ਘਰ ਵਿਚ ਸਨ, ਤਾਂ ਉਸ ਨੇ ਉਨ੍ਹਾਂ ਨੂੰ ਪੁੱਛਿਆ: “ਤੁਸੀਂ ਰਾਹ ਵਿਚ ਕਿਉਂ ਝਗੜ ਰਹੇ ਸੀ?”+ 34 ਪਰ ਉਹ ਚੁੱਪ ਹੀ ਰਹੇ ਕਿਉਂਕਿ ਉਹ ਰਾਹ ਵਿਚ ਇਸ ਗੱਲ ʼਤੇ ਝਗੜ ਰਹੇ ਸਨ ਕਿ ਉਨ੍ਹਾਂ ਵਿੱਚੋਂ ਵੱਡਾ ਕੌਣ ਹੈ। 35 ਉਹ ਬੈਠ ਗਿਆ ਅਤੇ ਉਸ ਨੇ ਬਾਰਾਂ ਨੂੰ ਆਪਣੇ ਕੋਲ ਬੁਲਾ ਕੇ ਕਿਹਾ: “ਜੋ ਕੋਈ ਵੱਡਾ ਬਣਨਾ ਚਾਹੁੰਦਾ ਹੈ, ਉਹ ਸਭ ਤੋਂ ਛੋਟਾ ਬਣੇ ਅਤੇ ਸਾਰਿਆਂ ਦਾ ਸੇਵਕ ਬਣੇ।”+ 36 ਫਿਰ ਉਸ ਨੇ ਇਕ ਬੱਚੇ ਨੂੰ ਉਨ੍ਹਾਂ ਦੇ ਵਿਚਕਾਰ ਖੜ੍ਹਾ ਕੀਤਾ ਅਤੇ ਉਸ ਨੂੰ ਆਪਣੀਆਂ ਬਾਹਾਂ ਵਿਚ ਲੈ ਕੇ ਕਿਹਾ: 37 “ਜੋ ਕੋਈ ਮੇਰੀ ਖ਼ਾਤਰ ਇਸ ਤਰ੍ਹਾਂ ਦੇ ਇਕ ਵੀ ਬੱਚੇ ਨੂੰ ਕਬੂਲ ਕਰਦਾ ਹੈ,+ ਉਹ ਮੈਨੂੰ ਵੀ ਕਬੂਲ ਕਰਦਾ ਹੈ; ਅਤੇ ਜੋ ਮੈਨੂੰ ਕਬੂਲ ਕਰਦਾ ਹੈ, ਉਹ ਮੈਨੂੰ ਹੀ ਨਹੀਂ, ਸਗੋਂ ਮੇਰੇ ਘੱਲਣ ਵਾਲੇ ਨੂੰ ਵੀ ਕਬੂਲ ਕਰਦਾ ਹੈ।”+
-