3 “ਦੇਖੋ! ਮੈਂ ਆਪਣੇ ਸੰਦੇਸ਼ ਦੇਣ ਵਾਲੇ ਨੂੰ ਘੱਲਾਂਗਾ ਜੋ ਮੇਰੇ ਅੱਗੇ-ਅੱਗੇ ਰਾਹ ਪੱਧਰਾ ਕਰੇਗਾ।+ ਨਾਲੇ ਸੱਚਾ ਪ੍ਰਭੂ, ਜਿਸ ਦੀ ਤੁਸੀਂ ਤਲਾਸ਼ ਕਰ ਰਹੇ ਹੋ, ਅਚਾਨਕ ਆਪਣੇ ਮੰਦਰ ਵਿਚ ਆਵੇਗਾ+ ਅਤੇ ਇਕਰਾਰ ਦਾ ਦੂਤ ਆਵੇਗਾ ਜਿਸ ਦਾ ਤੁਸੀਂ ਖ਼ੁਸ਼ੀ-ਖ਼ੁਸ਼ੀ ਇੰਤਜ਼ਾਰ ਕਰ ਰਹੇ ਹੋ। ਦੇਖੋ! ਉਹ ਜ਼ਰੂਰ ਆਵੇਗਾ,” ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ।