-
ਮੱਤੀ 21:28-31ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
28 “ਚਲੋ ਦੱਸੋ, ਤੁਹਾਡਾ ਇਸ ਬਾਰੇ ਕੀ ਖ਼ਿਆਲ ਹੈ: ਇਕ ਆਦਮੀ ਦੇ ਦੋ ਪੁੱਤਰ ਸਨ। ਉਸ ਨੇ ਜਾ ਕੇ ਵੱਡੇ ਪੁੱਤਰ ਨੂੰ ਕਿਹਾ, ‘ਪੁੱਤ, ਅੱਜ ਤੂੰ ਅੰਗੂਰਾਂ ਦੇ ਬਾਗ਼ ਵਿਚ ਜਾ ਕੇ ਕੰਮ ਕਰ।’ 29 ਉਸ ਪੁੱਤਰ ਨੇ ਕਿਹਾ, ‘ਮੈਂ ਨਹੀਂ ਜਾਣਾ,’ ਪਰ ਬਾਅਦ ਵਿਚ ਉਹ ਪਛਤਾਇਆ ਤੇ ਚਲਾ ਗਿਆ। 30 ਫਿਰ ਉਸ ਨੇ ਛੋਟੇ ਪੁੱਤਰ ਨੂੰ ਜਾ ਕੇ ਉਹੀ ਗੱਲ ਕਹੀ। ਉਸ ਪੁੱਤਰ ਨੇ ਕਿਹਾ, ‘ਜੀ ਪਿਤਾ ਜੀ,’ ਪਰ ਉਹ ਗਿਆ ਨਹੀਂ। 31 ਇਨ੍ਹਾਂ ਦੋਵਾਂ ਵਿੱਚੋਂ ਕਿਸ ਨੇ ਆਪਣੇ ਪਿਤਾ ਦਾ ਕਹਿਣਾ ਮੰਨਿਆ?” ਮੁੱਖ ਪੁਜਾਰੀਆਂ ਅਤੇ ਬਜ਼ੁਰਗਾਂ ਨੇ ਕਿਹਾ: “ਵੱਡੇ ਪੁੱਤਰ ਨੇ।” ਫਿਰ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਟੈਕਸ ਵਸੂਲਣ ਵਾਲੇ ਅਤੇ ਵੇਸਵਾਵਾਂ ਪਰਮੇਸ਼ੁਰ ਦੇ ਰਾਜ ਵਿਚ ਜਾਣ ਲਈ ਤੁਹਾਡੇ ਤੋਂ ਅੱਗੇ ਨਿਕਲ ਰਹੇ ਹਨ।
-