-
ਯੂਹੰਨਾ 9:35-37ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
35 ਯਿਸੂ ਨੇ ਸੁਣਿਆ ਕਿ ਉਨ੍ਹਾਂ ਨੇ ਸਭਾ ਘਰ ਵਿੱਚੋਂ ਉਸ ਆਦਮੀ ਨੂੰ ਛੇਕ ਦਿੱਤਾ ਸੀ। ਜਦ ਯਿਸੂ ਨੂੰ ਉਹ ਆਦਮੀ ਮਿਲਿਆ, ਤਾਂ ਉਸ ਨੇ ਉਸ ਨੂੰ ਪੁੱਛਿਆ: “ਕੀ ਤੂੰ ਮਨੁੱਖ ਦੇ ਪੁੱਤਰ ʼਤੇ ਨਿਹਚਾ ਕਰਦਾ ਹੈਂ?” 36 ਉਸ ਨੇ ਕਿਹਾ: “ਸਾਹਬ ਜੀ, ਮੈਨੂੰ ਦੱਸ ਉਹ ਕੌਣ ਹੈ ਤਾਂਕਿ ਮੈਂ ਉਸ ʼਤੇ ਨਿਹਚਾ ਕਰਾਂ।” 37 ਯਿਸੂ ਨੇ ਉਸ ਨੂੰ ਕਿਹਾ: “ਤੂੰ ਉਸ ਨੂੰ ਦੇਖਿਆ ਹੈ, ਸਗੋਂ ਹੁਣ ਜੋ ਤੇਰੇ ਨਾਲ ਗੱਲ ਕਰ ਰਿਹਾ ਹੈ, ਉਹ ਉਹੀ ਹੈ।”
-