33 ਮੈਂ ਵੀ ਉਸ ਨੂੰ ਨਹੀਂ ਜਾਣਦਾ ਸੀ, ਪਰ ਜਿਸ ਨੇ ਮੈਨੂੰ ਪਾਣੀ ਵਿਚ ਬਪਤਿਸਮਾ ਦੇਣ ਲਈ ਘੱਲਿਆ ਸੀ, ਉਸੇ ਨੇ ਮੈਨੂੰ ਦੱਸਿਆ ਸੀ: ‘ਜਿਸ ਉੱਤੇ ਤੂੰ ਪਵਿੱਤਰ ਸ਼ਕਤੀ ਆਉਂਦੀ ਅਤੇ ਠਹਿਰਦੀ ਦੇਖੇਂ,+ ਉਹੀ ਪਵਿੱਤਰ ਸ਼ਕਤੀ ਨਾਲ ਬਪਤਿਸਮਾ ਦੇਵੇਗਾ।’+ 34 ਮੈਂ ਆਪਣੀ ਅੱਖੀਂ ਇਹ ਹੁੰਦਾ ਦੇਖਿਆ ਅਤੇ ਇਸ ਬਾਰੇ ਗਵਾਹੀ ਦਿੱਤੀ ਕਿ ਇਹੀ ਪਰਮੇਸ਼ੁਰ ਦਾ ਪੁੱਤਰ ਹੈ।”+