12 “ਉੱਥੇ ਹਨਾਨਿਆ ਨਾਂ ਦਾ ਇਕ ਆਦਮੀ ਸੀ ਜਿਹੜਾ ਮੂਸਾ ਦੇ ਕਾਨੂੰਨ ਮੁਤਾਬਕ ਚੱਲਦਾ ਸੀ ਅਤੇ ਉੱਥੇ ਰਹਿਣ ਵਾਲੇ ਸਾਰੇ ਯਹੂਦੀਆਂ ਵਿਚ ਉਸ ਦੀ ਨੇਕਨਾਮੀ ਸੀ। 13 ਉਹ ਆ ਕੇ ਮੇਰੇ ਕੋਲ ਖੜ੍ਹਾ ਹੋਇਆ ਅਤੇ ਮੈਨੂੰ ਕਿਹਾ, ‘ਸੌਲੁਸ ਮੇਰੇ ਭਰਾ, ਸੁਜਾਖਾ ਹੋ ਜਾ!’ ਉਸੇ ਵੇਲੇ ਮੇਰੀਆਂ ਅੱਖਾਂ ਦੀ ਰੌਸ਼ਨੀ ਵਾਪਸ ਆ ਗਈ ਅਤੇ ਮੈਂ ਉਸ ਨੂੰ ਦੇਖਿਆ।+