-
ਰਸੂਲਾਂ ਦੇ ਕੰਮ 11:5-10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 “ਜਦੋਂ ਮੈਂ ਯਾਪਾ ਸ਼ਹਿਰ ਵਿਚ ਪ੍ਰਾਰਥਨਾ ਕਰ ਰਿਹਾ ਸੀ, ਤਾਂ ਮੈਂ ਬੇਸੁਧ ਹੋ ਗਿਆ ਤੇ ਮੈਂ ਇਕ ਦਰਸ਼ਣ ਦੇਖਿਆ। ਮੈਂ ਦੇਖਿਆ ਕਿ ਇਕ ਵੱਡੀ ਸਾਰੀ ਚਾਦਰ ਵਰਗੀ ਚੀਜ਼* ਨੂੰ ਚਾਰੇ ਕੋਨਿਆਂ ਤੋਂ ਫੜ ਕੇ ਆਕਾਸ਼ੋਂ ਥੱਲੇ ਮੇਰੇ ਕੋਲ ਲਿਆਂਦਾ ਗਿਆ।+ 6 ਮੈਂ ਧਿਆਨ ਨਾਲ ਦੇਖਿਆ ਕਿ ਉਸ ਚਾਦਰ ਉੱਤੇ ਚਾਰ ਪੈਰਾਂ ਵਾਲੇ ਜਾਨਵਰ, ਜੰਗਲੀ ਜਾਨਵਰ, ਘਿਸਰਨ ਵਾਲੇ ਜੀਵ-ਜੰਤੂ ਅਤੇ ਆਕਾਸ਼ ਦੇ ਪੰਛੀ ਸਨ। 7 ਨਾਲੇ ਇਕ ਆਵਾਜ਼ ਨੇ ਮੈਨੂੰ ਕਿਹਾ: ‘ਪਤਰਸ, ਉੱਠ ਕੇ ਇਨ੍ਹਾਂ ਨੂੰ ਵੱਢ ਅਤੇ ਖਾਹ!’ 8 ਪਰ ਮੈਂ ਕਿਹਾ: ‘ਨਹੀਂ ਨਹੀਂ ਪ੍ਰਭੂ, ਮੈਂ ਕਦੇ ਵੀ ਕਿਸੇ ਭ੍ਰਿਸ਼ਟ ਜਾਂ ਅਸ਼ੁੱਧ ਚੀਜ਼ ਨੂੰ ਮੂੰਹ ਨਹੀਂ ਲਾਇਆ।’ 9 ਉਸ ਆਵਾਜ਼ ਨੇ ਦੂਸਰੀ ਵਾਰ ਆਕਾਸ਼ੋਂ ਕਿਹਾ: ‘ਜਿਸ ਚੀਜ਼ ਨੂੰ ਪਰਮੇਸ਼ੁਰ ਨੇ ਸ਼ੁੱਧ ਕੀਤਾ ਹੈ, ਉਸ ਚੀਜ਼ ਨੂੰ ਅਸ਼ੁੱਧ ਕਹਿਣਾ ਛੱਡ ਦੇ।’ 10 ਤੀਸਰੀ ਵਾਰ ਵੀ ਇਸੇ ਤਰ੍ਹਾਂ ਹੋਇਆ ਅਤੇ ਫਿਰ ਸਾਰਾ ਕੁਝ ਉੱਪਰ ਆਕਾਸ਼ ਵੱਲ ਨੂੰ ਚੁੱਕ ਲਿਆ ਗਿਆ।
-