-
ਰਸੂਲਾਂ ਦੇ ਕੰਮ 10:17-20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਪਤਰਸ ਜਦੋਂ ਅਜੇ ਇਸ ਗੱਲੋਂ ਉਲਝਣ ਵਿਚ ਸੀ ਕਿ ਦਰਸ਼ਣ ਦਾ ਕੀ ਮਤਲਬ ਸੀ, ਉਸੇ ਵੇਲੇ ਕੁਰਨੇਲੀਅਸ ਦੇ ਭੇਜੇ ਆਦਮੀ ਸ਼ਮਊਨ ਦੇ ਘਰ ਦਾ ਪਤਾ ਪੁੱਛਦੇ-ਪੁੱਛਦੇ ਦਰਵਾਜ਼ੇ ʼਤੇ ਆ ਖੜ੍ਹੇ ਹੋਏ।+ 18 ਉਨ੍ਹਾਂ ਨੇ ਘਰਦਿਆਂ ਨੂੰ ਆਵਾਜ਼ ਮਾਰ ਕੇ ਪੁੱਛਿਆ ਕਿ ਸ਼ਮਊਨ, ਜੋ ਪਤਰਸ ਕਹਾਉਂਦਾ ਹੈ, ਉੱਥੇ ਠਹਿਰਿਆ ਹੋਇਆ ਸੀ ਜਾਂ ਨਹੀਂ। 19 ਪਤਰਸ ਅਜੇ ਵੀ ਮਨ ਵਿਚ ਉਸ ਦਰਸ਼ਣ ਬਾਰੇ ਸੋਚ ਰਿਹਾ ਸੀ ਅਤੇ ਪਵਿੱਤਰ ਸ਼ਕਤੀ+ ਨੇ ਉਸ ਨੂੰ ਕਿਹਾ: “ਦੇਖ! ਤਿੰਨ ਆਦਮੀ ਤੇਰੇ ਬਾਰੇ ਪੁੱਛ ਰਹੇ ਹਨ। 20 ਤੂੰ ਉੱਠ ਕੇ ਥੱਲੇ ਜਾਹ ਅਤੇ ਉਨ੍ਹਾਂ ਨਾਲ ਬੇਫ਼ਿਕਰ ਹੋ ਕੇ ਚਲਾ ਜਾਹ ਕਿਉਂਕਿ ਮੈਂ ਹੀ ਉਨ੍ਹਾਂ ਨੂੰ ਘੱਲਿਆ ਹੈ।”
-