-
ਲੂਕਾ 23:13-15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਫਿਰ ਪਿਲਾਤੁਸ ਨੇ ਮੁੱਖ ਪੁਜਾਰੀਆਂ, ਆਗੂਆਂ ਅਤੇ ਲੋਕਾਂ ਨੂੰ ਸੱਦ ਕੇ 14 ਕਿਹਾ: “ਤੁਸੀਂ ਇਸ ਆਦਮੀ ਨੂੰ ਮੇਰੇ ਕੋਲ ਲੈ ਕੇ ਆਏ ਹੋ ਅਤੇ ਇਸ ਉੱਤੇ ਦੋਸ਼ ਲਾਇਆ ਹੈ ਕਿ ਇਹ ਲੋਕਾਂ ਨੂੰ ਬਗਾਵਤ ਕਰਨ ਲਈ ਭੜਕਾ ਰਿਹਾ ਹੈ। ਹੁਣ ਦੇਖੋ! ਮੈਂ ਤੁਹਾਡੇ ਸਾਮ੍ਹਣੇ ਇਸ ਤੋਂ ਪੁੱਛ-ਗਿੱਛ ਕੀਤੀ ਹੈ ਅਤੇ ਤੁਹਾਡੇ ਵੱਲੋਂ ਲਾਏ ਸਾਰੇ ਦੋਸ਼ ਬੇਬੁਨਿਆਦ ਸਾਬਤ ਹੋਏ ਹਨ।+ 15 ਅਸਲ ਵਿਚ ਹੇਰੋਦੇਸ ਨੂੰ ਵੀ ਇਸ ਵਿਚ ਕੋਈ ਦੋਸ਼ ਨਜ਼ਰ ਨਹੀਂ ਆਇਆ, ਇਸੇ ਕਰਕੇ ਉਸ ਨੇ ਇਸ ਨੂੰ ਵਾਪਸ ਸਾਡੇ ਕੋਲ ਘੱਲ ਦਿੱਤਾ ਅਤੇ ਦੇਖੋ! ਇਸ ਨੇ ਮੌਤ ਦੀ ਸਜ਼ਾ ਦੇ ਲਾਇਕ ਕੋਈ ਕੰਮ ਨਹੀਂ ਕੀਤਾ ਹੈ।
-