28 ਇਸ ਤੋਂ ਬਾਅਦ ਮੈਂ ਹਰ ਤਰ੍ਹਾਂ ਦੇ ਲੋਕਾਂ ਉੱਤੇ ਆਪਣੀ ਪਵਿੱਤਰ ਸ਼ਕਤੀ ਪਾਵਾਂਗਾ+
ਅਤੇ ਤੁਹਾਡੇ ਪੁੱਤਰ ਤੇ ਤੁਹਾਡੀਆਂ ਧੀਆਂ ਭਵਿੱਖਬਾਣੀਆਂ ਕਰਨਗੀਆਂ,
ਤੁਹਾਡੇ ਬਜ਼ੁਰਗ ਖ਼ਾਸ ਸੁਪਨੇ ਦੇਖਣਗੇ
ਅਤੇ ਤੁਹਾਡੇ ਜਵਾਨ ਦਰਸ਼ਣ ਦੇਖਣਗੇ।+
29 ਉਨ੍ਹਾਂ ਦਿਨਾਂ ਵਿਚ ਮੈਂ ਆਪਣੇ ਦਾਸਾਂ ਅਤੇ ਦਾਸੀਆਂ ਉੱਤੇ ਵੀ
ਆਪਣੀ ਪਵਿੱਤਰ ਸ਼ਕਤੀ ਪਾਵਾਂਗਾ।
30 ਮੈਂ ਆਕਾਸ਼ ਵਿਚ ਚਮਤਕਾਰ ਅਤੇ ਧਰਤੀ ਉੱਤੇ ਇਹ ਨਿਸ਼ਾਨੀਆਂ ਦਿਖਾਵਾਂਗਾ,
ਖ਼ੂਨ, ਅੱਗ ਅਤੇ ਧੂੰਏਂ ਦੇ ਬੱਦਲ।+
31 ਯਹੋਵਾਹ ਦੇ ਮਹਾਨ ਅਤੇ ਭਿਆਨਕ ਦਿਨ ਦੇ ਆਉਣ ਤੋਂ ਪਹਿਲਾਂ+
ਸੂਰਜ ਹਨੇਰਾ ਹੋ ਜਾਵੇਗਾ ਅਤੇ ਚੰਦ ਦਾ ਰੰਗ ਖ਼ੂਨ ਵਾਂਗ ਲਾਲ ਹੋ ਜਾਵੇਗਾ।+
32 ਅਤੇ ਹਰ ਕੋਈ ਜਿਹੜਾ ਯਹੋਵਾਹ ਦਾ ਨਾਂ ਲੈਂਦਾ ਹੈ, ਬਚਾਇਆ ਜਾਵੇਗਾ;+
ਕਿਉਂਕਿ ਸੀਓਨ ਪਹਾੜ ਉੱਤੇ ਅਤੇ ਯਰੂਸ਼ਲਮ ਵਿਚ ਉਹ ਲੋਕ ਹੋਣਗੇ ਜੋ ਬਚਣਗੇ+ ਜਿਵੇਂ ਯਹੋਵਾਹ ਨੇ ਕਿਹਾ ਹੈ,
ਉਹ ਬਚੇ ਹੋਏ ਲੋਕ ਜਿਨ੍ਹਾਂ ਨੂੰ ਯਹੋਵਾਹ ਨੇ ਸੱਦਿਆ ਹੈ।”