-
ਰਸੂਲਾਂ ਦੇ ਕੰਮ 16:19-21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਜਦੋਂ ਉਸ ਕੁੜੀ ਦੇ ਮਾਲਕਾਂ ਨੇ ਦੇਖਿਆ ਕਿ ਉਨ੍ਹਾਂ ਦੀ ਕਮਾਈ ਦਾ ਜ਼ਰੀਆ ਖ਼ਤਮ ਹੋ ਗਿਆ ਸੀ,+ ਤਾਂ ਉਨ੍ਹਾਂ ਨੇ ਪੌਲੁਸ ਅਤੇ ਸੀਲਾਸ ਨੂੰ ਫੜਿਆ ਅਤੇ ਉਨ੍ਹਾਂ ਨੂੰ ਘਸੀਟ ਕੇ ਬਾਜ਼ਾਰ ਵਿਚ ਅਧਿਕਾਰੀਆਂ ਕੋਲ ਲੈ ਗਏ।+ 20 ਉਨ੍ਹਾਂ ਨੇ ਪੌਲੁਸ ਤੇ ਸੀਲਾਸ ਨੂੰ ਸ਼ਹਿਰ ਦੇ ਹਾਕਮਾਂ* ਕੋਲ ਲਿਜਾ ਕੇ ਕਿਹਾ: “ਇਹ ਆਦਮੀ ਸਾਡੇ ਸ਼ਹਿਰ ਵਿਚ ਬਹੁਤ ਹਲਚਲ ਮਚਾ ਰਹੇ ਹਨ।+ ਇਹ ਆਦਮੀ ਯਹੂਦੀ ਹਨ 21 ਅਤੇ ਅਜਿਹੇ ਰੀਤੀ-ਰਿਵਾਜਾਂ ਦਾ ਪ੍ਰਚਾਰ ਕਰ ਰਹੇ ਹਨ ਜਿਨ੍ਹਾਂ ਨੂੰ ਕਬੂਲ ਕਰਨਾ ਜਾਂ ਜਿਨ੍ਹਾਂ ʼਤੇ ਚੱਲਣਾ ਸਾਡੇ ਲਈ ਜਾਇਜ਼ ਨਹੀਂ ਹੈ ਕਿਉਂਕਿ ਅਸੀਂ ਰੋਮੀ ਹਾਂ।”
-