-
ਰਸੂਲਾਂ ਦੇ ਕੰਮ 9:3-8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਜਦੋਂ ਉਹ ਸਫ਼ਰ ਕਰਦਾ ਹੋਇਆ ਦਮਿਸਕ ਪਹੁੰਚਣ ਵਾਲਾ ਸੀ, ਤਾਂ ਅਚਾਨਕ ਆਕਾਸ਼ੋਂ ਉਸ ਦੇ ਚਾਰੇ ਪਾਸੇ ਤੇਜ਼ ਰੌਸ਼ਨੀ ਚਮਕੀ।+ 4 ਉਹ ਜ਼ਮੀਨ ਉੱਤੇ ਡਿਗ ਪਿਆ ਅਤੇ ਇਕ ਆਵਾਜ਼ ਨੇ ਉਸ ਨੂੰ ਕਿਹਾ: “ਸੌਲੁਸ, ਸੌਲੁਸ, ਤੂੰ ਕਿਉਂ ਮੇਰੇ ਉੱਤੇ ਜ਼ੁਲਮ ਕਰਦਾ ਹੈਂ?” 5 ਸੌਲੁਸ ਨੇ ਪੁੱਛਿਆ: “ਪ੍ਰਭੂ, ਤੂੰ ਕੌਣ ਹੈਂ?” ਉਸ ਨੇ ਕਿਹਾ: “ਮੈਂ ਯਿਸੂ ਹਾਂ+ ਜਿਸ ਉੱਤੇ ਤੂੰ ਜ਼ੁਲਮ ਕਰਦਾ ਹੈਂ।+ 6 ਪਰ ਹੁਣ ਉੱਠ ਅਤੇ ਸ਼ਹਿਰ ਨੂੰ ਚਲਾ ਜਾਹ ਅਤੇ ਤੈਨੂੰ ਦੱਸਿਆ ਜਾਵੇਗਾ ਕਿ ਤੂੰ ਕੀ ਕਰਨਾ ਹੈ।” 7 ਜਿਹੜੇ ਆਦਮੀ ਉਸ ਨਾਲ ਸਫ਼ਰ ਕਰ ਰਹੇ ਸਨ, ਉਹ ਹੱਕੇ-ਬੱਕੇ ਹੋ ਕੇ ਖੜ੍ਹੇ ਰਹੇ। ਉਨ੍ਹਾਂ ਨੇ ਆਵਾਜ਼ ਤਾਂ ਸੁਣੀ ਸੀ, ਪਰ ਕਿਸੇ ਨੂੰ ਦੇਖਿਆ ਨਹੀਂ।+ 8 ਫਿਰ ਸੌਲੁਸ ਜ਼ਮੀਨ ਤੋਂ ਉੱਠਿਆ। ਭਾਵੇਂ ਉਸ ਦੀਆਂ ਅੱਖਾਂ ਖੁੱਲ੍ਹੀਆਂ ਹੋਈਆਂ ਸਨ, ਪਰ ਉਸ ਨੂੰ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਇਸ ਲਈ ਉਹ ਆਦਮੀ ਉਸ ਦਾ ਹੱਥ ਫੜ ਕੇ ਉਸ ਨੂੰ ਦਮਿਸਕ ਲੈ ਆਏ।
-
-
ਰਸੂਲਾਂ ਦੇ ਕੰਮ 26:13-15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਹੇ ਮਹਾਰਾਜ, ਮੈਂ ਰਾਹ ਵਿਚ ਸਿਖਰ ਦੁਪਹਿਰੇ ਆਪਣੇ ਆਲੇ-ਦੁਆਲੇ ਅਤੇ ਮੇਰੇ ਨਾਲ ਸਫ਼ਰ ਕਰ ਰਹੇ ਬੰਦਿਆਂ ਦੇ ਆਲੇ-ਦੁਆਲੇ ਸੂਰਜ ਤੋਂ ਵੀ ਤੇਜ਼ ਰੌਸ਼ਨੀ ਆਕਾਸ਼ੋਂ ਚਮਕਦੀ ਦੇਖੀ।+ 14 ਜਦੋਂ ਅਸੀਂ ਸਾਰੇ ਜ਼ਮੀਨ ਉੱਤੇ ਡਿਗ ਪਏ, ਤਾਂ ਇਕ ਆਵਾਜ਼ ਨੇ ਮੈਨੂੰ ਇਬਰਾਨੀ ਭਾਸ਼ਾ ਵਿਚ ਇਹ ਕਿਹਾ: ‘ਸੌਲੁਸ, ਸੌਲੁਸ, ਤੂੰ ਕਿਉਂ ਮੇਰੇ ਉੱਤੇ ਜ਼ੁਲਮ ਕਰਦਾ ਹੈਂ? ਪਰਮੇਸ਼ੁਰ ਦੇ ਕੰਮ ਦਾ ਵਿਰੋਧ ਕਰ ਕੇ* ਤੂੰ ਆਪਣਾ ਹੀ ਨੁਕਸਾਨ ਕਰ ਰਿਹਾ ਹੈਂ।’ 15 ਪਰ ਮੈਂ ਪੁੱਛਿਆ: ‘ਪ੍ਰਭੂ, ਤੂੰ ਕੌਣ ਹੈਂ?’ ਅਤੇ ਪ੍ਰਭੂ ਨੇ ਕਿਹਾ, ‘ਮੈਂ ਯਿਸੂ ਹਾਂ ਜਿਸ ਉੱਤੇ ਤੂੰ ਜ਼ੁਲਮ ਕਰਦਾ ਹੈਂ।
-