-
ਰਸੂਲਾਂ ਦੇ ਕੰਮ 14:8-10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਲੁਸਤ੍ਰਾ ਵਿਚ ਇਕ ਆਦਮੀ ਬੈਠਾ ਹੋਇਆ ਸੀ ਜੋ ਪੈਰਾਂ ਤੋਂ ਅਪਾਹਜ ਸੀ। ਉਹ ਜਨਮ ਤੋਂ ਲੰਗੜਾ ਸੀ ਅਤੇ ਕਦੀ ਵੀ ਤੁਰਿਆ ਨਹੀਂ ਸੀ। 9 ਉਹ ਆਦਮੀ ਪੌਲੁਸ ਦੀਆਂ ਗੱਲਾਂ ਸੁਣ ਰਿਹਾ ਸੀ। ਉਸ ਨੂੰ ਧਿਆਨ ਨਾਲ ਦੇਖ ਕੇ ਪੌਲੁਸ ਜਾਣ ਗਿਆ ਕਿ ਉਸ ਆਦਮੀ ਵਿਚ ਨਿਹਚਾ ਹੈ ਅਤੇ ਉਸ ਨੂੰ ਯਕੀਨ ਹੈ ਕਿ ਉਹ ਠੀਕ ਹੋ ਸਕਦਾ ਹੈ।+ 10 ਇਸ ਲਈ ਪੌਲੁਸ ਨੇ ਉੱਚੀ ਆਵਾਜ਼ ਵਿਚ ਕਿਹਾ: “ਆਪਣੇ ਪੈਰਾਂ ʼਤੇ ਖੜ੍ਹਾ ਹੋ ਜਾ।” ਉਹ ਆਦਮੀ ਉਸੇ ਵੇਲੇ ਉੱਠ ਖੜ੍ਹਾ ਹੋਇਆ ਅਤੇ ਤੁਰਨ ਲੱਗ ਪਿਆ।+
-