5 ਅਸੀਂ ਜਾਣਦੇ ਹਾਂ ਕਿ ਧਰਤੀ ਉਤਲਾ ਸਾਡਾ ਘਰ ਯਾਨੀ ਇਹ ਤੰਬੂ ਢਹਿ ਜਾਵੇਗਾ+ ਅਤੇ ਪਰਮੇਸ਼ੁਰ ਸਾਨੂੰ ਸਵਰਗ ਵਿਚ ਕਦੀ ਨਾ ਢਹਿਣ ਵਾਲਾ ਘਰ ਦੇਵੇਗਾ ਜੋ ਇਨਸਾਨੀ ਹੱਥਾਂ ਨਾਲ ਨਹੀਂ ਬਣਾਇਆ ਗਿਆ ਹੈ।+ 2 ਧਰਤੀ ਉਤਲੇ ਇਸ ਘਰ ਵਿਚ ਅਸੀਂ ਹਉਕੇ ਭਰਦੇ ਹਾਂ ਅਤੇ ਸਾਡੀ ਦਿਲੀ ਤਮੰਨਾ ਹੈ ਕਿ ਸਾਨੂੰ ਸਵਰਗੀ ਘਰ ਮਿਲੇ ਅਤੇ ਇਹ ਘਰ ਸਾਨੂੰ ਕੱਪੜੇ ਵਾਂਗ ਢਕ ਲਵੇਗਾ।+