14 ਪਰ ਉਨ੍ਹਾਂ ਦੇ ਮਨਾਂ ਉੱਤੇ ਪਰਦਾ ਪਿਆ ਹੋਇਆ ਸੀ।+ ਅੱਜ ਵੀ ਜਦੋਂ ਪੁਰਾਣਾ ਇਕਰਾਰ ਪੜ੍ਹਿਆ ਜਾਂਦਾ ਹੈ, ਤਾਂ ਇਹ ਪਰਦਾ ਉਨ੍ਹਾਂ ਦੇ ਮਨਾਂ ʼਤੇ ਪਿਆ ਰਹਿੰਦਾ ਹੈ+ ਕਿਉਂਕਿ ਇਹ ਪਰਦਾ ਸਿਰਫ਼ ਮਸੀਹ ਦੇ ਰਾਹੀਂ ਹੀ ਹਟਾਇਆ ਜਾ ਸਕਦਾ ਹੈ।+ 15 ਅਸਲ ਵਿਚ, ਅੱਜ ਵੀ ਜਦੋਂ ਮੂਸਾ ਦੀਆਂ ਲਿਖਤਾਂ ਪੜ੍ਹੀਆਂ ਜਾਂਦੀਆਂ ਹਨ,+ ਤਾਂ ਉਨ੍ਹਾਂ ਦੇ ਦਿਲਾਂ ʼਤੇ ਪਰਦਾ ਪਿਆ ਰਹਿੰਦਾ ਹੈ।+