25 ਇਸ ਲਈ ਉਸ ਨੇ ਤਰਸੁਸ ਜਾ ਕੇ ਥਾਂ-ਥਾਂ ਸੌਲੁਸ ਦੀ ਭਾਲ ਕੀਤੀ।+ 26 ਉਹ ਉਸ ਨੂੰ ਲੱਭ ਕੇ ਆਪਣੇ ਨਾਲ ਅੰਤਾਕੀਆ ਲੈ ਆਇਆ। ਉਹ ਪੂਰਾ ਸਾਲ ਮੰਡਲੀ ਵਿਚ ਉਨ੍ਹਾਂ ਨਾਲ ਇਕੱਠੇ ਹੁੰਦੇ ਰਹੇ ਅਤੇ ਉਨ੍ਹਾਂ ਨੇ ਬਹੁਤ ਸਾਰੇ ਲੋਕਾਂ ਨੂੰ ਸਿੱਖਿਆ ਦਿੱਤੀ। ਅੰਤਾਕੀਆ ਹੀ ਪਹਿਲੀ ਜਗ੍ਹਾ ਹੈ ਜਿੱਥੇ ਚੇਲੇ ਪਰਮੇਸ਼ੁਰ ਦੀ ਸੇਧ ਨਾਲ ਮਸੀਹੀ ਕਹਾਏ ਜਾਣ ਲੱਗੇ।+