27 ਧਿਆਨ ਰੱਖੋ ਕਿ ਤੁਹਾਡੇ ਤੌਰ-ਤਰੀਕੇ ਮਸੀਹ ਦੀ ਖ਼ੁਸ਼ ਖ਼ਬਰੀ ਦੇ ਯੋਗ ਹੋਣ।+ ਫਿਰ ਚਾਹੇ ਮੈਂ ਤੁਹਾਨੂੰ ਮਿਲਣ ਲਈ ਆਵਾਂ ਜਾਂ ਨਾ ਆਵਾਂ, ਮੈਂ ਤੁਹਾਡੇ ਬਾਰੇ ਇਹੀ ਸੁਣਾਂ ਤੇ ਜਾਣਾਂ ਕਿ ਤੁਸੀਂ ਇਕ ਮਨ ਹੋ ਕੇ ਮਜ਼ਬੂਤੀ ਨਾਲ ਖੜ੍ਹੇ ਹੋ+ ਅਤੇ ਖ਼ੁਸ਼ ਖ਼ਬਰੀ ਵਿਚ ਨਿਹਚਾ ਬਰਕਰਾਰ ਰੱਖਣ ਲਈ ਇਕਜੁੱਟ ਹੋ ਕੇ ਮਿਹਨਤ ਕਰ ਰਹੇ ਹੋ