9 ਪਰ ਸੌਲੁਸ ਉੱਤੇ ਅਜੇ ਵੀ ਪ੍ਰਭੂ ਦੇ ਚੇਲਿਆਂ ਨੂੰ ਧਮਕਾਉਣ ਅਤੇ ਉਨ੍ਹਾਂ ਦਾ ਕਤਲ ਕਰਨ ਦਾ ਜਨੂਨ ਸਵਾਰ ਸੀ।+ ਉਸ ਨੇ ਜਾ ਕੇ ਮਹਾਂ ਪੁਜਾਰੀ ਨੂੰ 2 ਦਮਿਸਕ ਦੇ ਸਭਾ ਘਰਾਂ ਦੇ ਨਾਂ ਚਿੱਠੀਆਂ ਲਿਖ ਕੇ ਦੇਣ ਲਈ ਕਿਹਾ ਤਾਂਕਿ ਉਹ “ਪ੍ਰਭੂ ਦੇ ਰਾਹ” ਉੱਤੇ ਚੱਲਣ ਵਾਲਿਆਂ ਨੂੰ, ਭਾਵੇਂ ਉਹ ਆਦਮੀ ਹੋਣ ਜਾਂ ਤੀਵੀਆਂ, ਬੰਨ੍ਹ ਕੇ ਯਰੂਸ਼ਲਮ ਨੂੰ ਲਿਆਵੇ।+