-
2 ਥੱਸਲੁਨੀਕੀਆਂ 1:11, 12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਇਸੇ ਕਰਕੇ ਅਸੀਂ ਤੁਹਾਡੇ ਲਈ ਹਮੇਸ਼ਾ ਪ੍ਰਾਰਥਨਾ ਕਰਦੇ ਹਾਂ ਕਿ ਸਾਡਾ ਪਰਮੇਸ਼ੁਰ ਤੁਹਾਨੂੰ ਉਸ ਸੱਦੇ ਦੇ ਯੋਗ ਸਮਝੇ+ ਜੋ ਉਸ ਨੇ ਤੁਹਾਨੂੰ ਦਿੱਤਾ ਹੈ ਅਤੇ ਉਹ ਜੋ ਚੰਗੇ ਕੰਮ ਕਰਨੇ ਚਾਹੁੰਦਾ ਹੈ, ਉਨ੍ਹਾਂ ਨੂੰ ਆਪਣੀ ਤਾਕਤ ਨਾਲ ਪੂਰਾ ਕਰੇ ਅਤੇ ਤੁਹਾਡੇ ਹਰ ਕੰਮ ਨੂੰ ਵੀ ਸਫ਼ਲ ਕਰੇ ਜੋ ਤੁਸੀਂ ਨਿਹਚਾ ਰੱਖਣ ਕਰਕੇ ਕਰ ਰਹੇ ਹੋ। 12 ਇਹ ਇਸ ਲਈ ਹੋਵੇ ਤਾਂਕਿ ਸਾਡੇ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਦੀ ਅਪਾਰ ਕਿਰਪਾ ਸਦਕਾ ਤੁਹਾਡੇ ਰਾਹੀਂ ਸਾਡੇ ਪ੍ਰਭੂ ਯਿਸੂ ਦੇ ਨਾਂ ਦੀ ਮਹਿਮਾ ਹੋਵੇ ਅਤੇ ਉਸ ਨਾਲ ਏਕਤਾ ਵਿਚ ਹੋਣ ਕਰਕੇ ਤੁਹਾਡੀ ਵੀ ਮਹਿਮਾ ਹੋਵੇ।
-