ਮੱਤੀ 24:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਫਿਰ ਜਦ ਉਹ ਜ਼ੈਤੂਨ ਪਹਾੜ ਉੱਤੇ ਬੈਠਾ ਹੋਇਆ ਸੀ, ਤਾਂ ਉਸ ਦੇ ਚੇਲਿਆਂ ਨੇ ਆ ਕੇ ਉਸ ਨੂੰ ਪੁੱਛਿਆ: “ਸਾਨੂੰ ਦੱਸ, ਇਹ ਘਟਨਾਵਾਂ ਕਦੋਂ ਵਾਪਰਨਗੀਆਂ ਅਤੇ ਤੇਰੀ ਮੌਜੂਦਗੀ*+ ਦੀ ਅਤੇ ਇਸ ਯੁਗ* ਦੇ ਆਖ਼ਰੀ ਸਮੇਂ ਦੀ ਕੀ ਨਿਸ਼ਾਨੀ ਹੋਵੇਗੀ?”+ 1 ਤਿਮੋਥਿਉਸ 4:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਪਰ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ ਸਾਫ਼-ਸਾਫ਼ ਦੱਸਿਆ ਗਿਆ ਹੈ ਕਿ ਭਵਿੱਖ ਵਿਚ ਕੁਝ ਲੋਕ ਨਿਹਚਾ ਕਰਨੀ ਛੱਡ ਦੇਣਗੇ ਕਿਉਂਕਿ ਉਹ ਦੁਸ਼ਟ ਦੂਤਾਂ ਦੀਆਂ ਗੁਮਰਾਹ ਕਰਨ ਵਾਲੀਆਂ ਗੱਲਾਂ*+ ਅਤੇ ਸਿੱਖਿਆਵਾਂ ਪਿੱਛੇ ਲੱਗ ਜਾਣਗੇ। 2 ਪਤਰਸ 3:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਸਭ ਤੋਂ ਪਹਿਲਾਂ, ਤੁਸੀਂ ਜਾਣ ਲਓ ਕਿ ਆਖ਼ਰੀ ਦਿਨਾਂ ਵਿਚ ਮਖੌਲ ਉਡਾਉਣ ਵਾਲੇ ਲੋਕ ਚੰਗੀਆਂ ਗੱਲਾਂ ਦਾ ਮਖੌਲ ਉਡਾਉਣਗੇ ਅਤੇ ਉਹ ਆਪਣੀਆਂ ਇੱਛਾਵਾਂ ਮੁਤਾਬਕ ਚੱਲਣਗੇ+ ਯਹੂਦਾਹ 17, 18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਪਰ ਪਿਆਰਿਓ, ਤੁਸੀਂ ਉਹ ਗੱਲਾਂ ਯਾਦ ਕਰੋ ਜੋ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਸੂਲਾਂ ਨੇ ਪਹਿਲਾਂ ਹੀ ਦੱਸੀਆਂ ਸਨ। 18 ਉਹ ਤੁਹਾਨੂੰ ਦੱਸਦੇ ਹੁੰਦੇ ਸਨ: “ਆਖ਼ਰੀ ਸਮੇਂ ਵਿਚ ਮਜ਼ਾਕ ਉਡਾਉਣ ਵਾਲੇ ਲੋਕ ਹੋਣਗੇ ਜਿਹੜੇ ਆਪਣੀਆਂ ਦੁਸ਼ਟ ਇੱਛਾਵਾਂ ਅਨੁਸਾਰ ਚੱਲਣਗੇ।”+
3 ਫਿਰ ਜਦ ਉਹ ਜ਼ੈਤੂਨ ਪਹਾੜ ਉੱਤੇ ਬੈਠਾ ਹੋਇਆ ਸੀ, ਤਾਂ ਉਸ ਦੇ ਚੇਲਿਆਂ ਨੇ ਆ ਕੇ ਉਸ ਨੂੰ ਪੁੱਛਿਆ: “ਸਾਨੂੰ ਦੱਸ, ਇਹ ਘਟਨਾਵਾਂ ਕਦੋਂ ਵਾਪਰਨਗੀਆਂ ਅਤੇ ਤੇਰੀ ਮੌਜੂਦਗੀ*+ ਦੀ ਅਤੇ ਇਸ ਯੁਗ* ਦੇ ਆਖ਼ਰੀ ਸਮੇਂ ਦੀ ਕੀ ਨਿਸ਼ਾਨੀ ਹੋਵੇਗੀ?”+
4 ਪਰ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ ਸਾਫ਼-ਸਾਫ਼ ਦੱਸਿਆ ਗਿਆ ਹੈ ਕਿ ਭਵਿੱਖ ਵਿਚ ਕੁਝ ਲੋਕ ਨਿਹਚਾ ਕਰਨੀ ਛੱਡ ਦੇਣਗੇ ਕਿਉਂਕਿ ਉਹ ਦੁਸ਼ਟ ਦੂਤਾਂ ਦੀਆਂ ਗੁਮਰਾਹ ਕਰਨ ਵਾਲੀਆਂ ਗੱਲਾਂ*+ ਅਤੇ ਸਿੱਖਿਆਵਾਂ ਪਿੱਛੇ ਲੱਗ ਜਾਣਗੇ।
3 ਸਭ ਤੋਂ ਪਹਿਲਾਂ, ਤੁਸੀਂ ਜਾਣ ਲਓ ਕਿ ਆਖ਼ਰੀ ਦਿਨਾਂ ਵਿਚ ਮਖੌਲ ਉਡਾਉਣ ਵਾਲੇ ਲੋਕ ਚੰਗੀਆਂ ਗੱਲਾਂ ਦਾ ਮਖੌਲ ਉਡਾਉਣਗੇ ਅਤੇ ਉਹ ਆਪਣੀਆਂ ਇੱਛਾਵਾਂ ਮੁਤਾਬਕ ਚੱਲਣਗੇ+
17 ਪਰ ਪਿਆਰਿਓ, ਤੁਸੀਂ ਉਹ ਗੱਲਾਂ ਯਾਦ ਕਰੋ ਜੋ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਸੂਲਾਂ ਨੇ ਪਹਿਲਾਂ ਹੀ ਦੱਸੀਆਂ ਸਨ। 18 ਉਹ ਤੁਹਾਨੂੰ ਦੱਸਦੇ ਹੁੰਦੇ ਸਨ: “ਆਖ਼ਰੀ ਸਮੇਂ ਵਿਚ ਮਜ਼ਾਕ ਉਡਾਉਣ ਵਾਲੇ ਲੋਕ ਹੋਣਗੇ ਜਿਹੜੇ ਆਪਣੀਆਂ ਦੁਸ਼ਟ ਇੱਛਾਵਾਂ ਅਨੁਸਾਰ ਚੱਲਣਗੇ।”+