5 ਫਿਰ ਗ਼ੈਰ-ਯਹੂਦੀ ਲੋਕਾਂ ਅਤੇ ਯਹੂਦੀਆਂ ਤੇ ਉਨ੍ਹਾਂ ਦੇ ਧਾਰਮਿਕ ਆਗੂਆਂ ਨੇ ਮਿਲ ਕੇ ਉਨ੍ਹਾਂ ਦੋਹਾਂ ਨੂੰ ਬੇਇੱਜ਼ਤ ਕਰਨ ਅਤੇ ਪੱਥਰ ਮਾਰ-ਮਾਰ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ।+ 6 ਪਰ ਉਨ੍ਹਾਂ ਨੂੰ ਇਸ ਦੀ ਖ਼ਬਰ ਮਿਲ ਗਈ ਅਤੇ ਉਹ ਭੱਜ ਕੇ ਲੁਕਾਉਨਿਆ ਦੇ ਸ਼ਹਿਰਾਂ ਲੁਸਤ੍ਰਾ ਤੇ ਦਰਬੇ ਅਤੇ ਆਲੇ-ਦੁਆਲੇ ਦੇ ਇਲਾਕੇ ਵਿਚ ਚਲੇ ਗਏ।+