-
1 ਤਿਮੋਥਿਉਸ 3:2-7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਇਸ ਲਈ ਨਿਗਾਹਬਾਨ ਨਿਰਦੋਸ਼ ਹੋਵੇ, ਇੱਕੋ ਪਤਨੀ ਦਾ ਪਤੀ ਹੋਵੇ, ਹਰ ਗੱਲ ਵਿਚ ਸੰਜਮ ਰੱਖੇ, ਸਮਝਦਾਰ ਹੋਵੇ,+ ਸਲੀਕੇ ਨਾਲ ਕੰਮ ਕਰੇ, ਪਰਾਹੁਣਚਾਰੀ ਕਰੇ+ ਅਤੇ ਸਿਖਾਉਣ ਦੇ ਕਾਬਲ ਹੋਵੇ।+ 3 ਪਰ ਉਹ ਨਾ ਸ਼ਰਾਬੀ,+ ਨਾ ਮਾਰ-ਕੁਟਾਈ ਕਰਨ ਵਾਲਾ, ਨਾ ਅੜਬ,+ ਨਾ ਝਗੜਾਲੂ+ ਤੇ ਨਾ ਹੀ ਪੈਸੇ ਦਾ ਪ੍ਰੇਮੀ ਹੋਵੇ।+ 4 ਉਹ ਆਪਣੇ ਪਰਿਵਾਰ ਦੀ ਚੰਗੀ ਤਰ੍ਹਾਂ ਅਗਵਾਈ* ਕਰਨ ਵਾਲਾ ਹੋਵੇ ਅਤੇ ਉਸ ਦੇ ਬੱਚੇ ਉਸ ਦੇ ਕਹਿਣੇ ਵਿਚ ਹੋਣ ਤੇ ਇੱਜ਼ਤ ਨਾਲ ਪੇਸ਼ ਆਉਣ+ 5 (ਅਸਲ ਵਿਚ, ਜੇ ਕੋਈ ਆਦਮੀ ਆਪਣੇ ਪਰਿਵਾਰ ਦੀ ਅਗਵਾਈ* ਕਰਨੀ ਨਹੀਂ ਜਾਣਦਾ, ਤਾਂ ਉਹ ਪਰਮੇਸ਼ੁਰ ਦੀ ਮੰਡਲੀ ਦੀ ਦੇਖ-ਭਾਲ ਕਿਵੇਂ ਕਰ ਸਕਦਾ ਹੈ?), 6 ਉਹ ਨਵਾਂ-ਨਵਾਂ ਮਸੀਹੀ ਨਾ ਬਣਿਆ ਹੋਵੇ,+ ਕਿਤੇ ਇੱਦਾਂ ਨਾ ਹੋਵੇ ਕਿ ਉਹ ਘਮੰਡ ਨਾਲ ਫੁੱਲ ਜਾਵੇ ਜਿਸ ਕਰਕੇ ਉਸ ਨੂੰ ਵੀ ਉਹੀ ਸਜ਼ਾ ਮਿਲੇ ਜੋ ਸ਼ੈਤਾਨ ਨੂੰ ਮਿਲੇਗੀ। 7 ਇਸ ਤੋਂ ਇਲਾਵਾ, ਬਾਹਰਲੇ ਲੋਕਾਂ ਵਿਚ ਵੀ ਉਸ ਦੀ ਨੇਕਨਾਮੀ ਹੋਵੇ+ ਤਾਂਕਿ ਲੋਕ ਉਸ ਉੱਤੇ ਦੋਸ਼ ਨਾ ਲਾਉਣ* ਅਤੇ ਉਹ ਸ਼ੈਤਾਨ ਦੇ ਫੰਦੇ ਵਿਚ ਨਾ ਫਸ ਜਾਵੇ।
-