32 ਪਰ ਉਨ੍ਹਾਂ ਪੁਰਾਣੇ ਦਿਨਾਂ ਨੂੰ ਯਾਦ ਰੱਖੋ ਜਦੋਂ ਗਿਆਨ ਦਾ ਪ੍ਰਕਾਸ਼ ਹੋਣ ਤੋਂ ਬਾਅਦ+ ਤੁਸੀਂ ਧੀਰਜ ਨਾਲ ਕਿੰਨੇ ਦੁੱਖ ਸਹੇ ਅਤੇ ਸੰਘਰਸ਼ ਕੀਤਾ। 33 ਤੁਹਾਨੂੰ ਕਈ ਵਾਰ ਸ਼ਰੇਆਮ ਬੇਇੱਜ਼ਤ ਕੀਤਾ ਗਿਆ ਅਤੇ ਤੁਹਾਡੇ ਉੱਤੇ ਜ਼ੁਲਮ ਕੀਤੇ ਗਏ ਅਤੇ ਤੁਸੀਂ ਅਜਿਹੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਵਾਲਿਆਂ ਦਾ ਵੀ ਸਾਥ ਨਹੀਂ ਛੱਡਿਆ।