6 ਤੂੰ ਬਲ਼ੀਆਂ ਅਤੇ ਭੇਟਾਂ ਨਹੀਂ ਚਾਹੀਆਂ,+
ਪਰ ਤੂੰ ਮੇਰੇ ਕੰਨ ਖੋਲ੍ਹੇ ਤਾਂਕਿ ਮੈਂ ਤੇਰੀ ਗੱਲ ਸੁਣਾਂ।+
ਤੂੰ ਹੋਮ-ਬਲ਼ੀਆਂ ਅਤੇ ਪਾਪ-ਬਲ਼ੀਆਂ ਨਹੀਂ ਮੰਗੀਆਂ।+
7 ਫਿਰ ਮੈਂ ਕਿਹਾ: “ਦੇਖ! ਮੈਂ ਆਇਆ ਹਾਂ।
ਮੇਰੇ ਬਾਰੇ ਕਿਤਾਬ ਵਿਚ ਇਹ ਲਿਖਿਆ ਗਿਆ ਹੈ।+
8 ਹੇ ਮੇਰੇ ਪਰਮੇਸ਼ੁਰ, ਮੈਨੂੰ ਤੇਰੀ ਇੱਛਾ ਪੂਰੀ ਕਰ ਕੇ ਖ਼ੁਸ਼ੀ ਮਿਲਦੀ ਹੈ+
ਅਤੇ ਤੇਰਾ ਕਾਨੂੰਨ ਮੇਰੇ ਦਿਲ ਵਿਚ ਸਮਾਇਆ ਹੈ।+