35 ਬਦਲਾ ਲੈਣਾ ਅਤੇ ਸਜ਼ਾ ਦੇਣਾ ਮੇਰਾ ਕੰਮ ਹੈ,+
ਮਿਥੇ ਸਮੇਂ ਤੇ ਉਨ੍ਹਾਂ ਦਾ ਪੈਰ ਤਿਲਕੇਗਾ+
ਕਿਉਂਕਿ ਉਨ੍ਹਾਂ ਦੀ ਤਬਾਹੀ ਦਾ ਦਿਨ ਨੇੜੇ ਆ ਗਿਆ ਹੈ,
ਅਤੇ ਉਨ੍ਹਾਂ ਨਾਲ ਜੋ ਕੁਝ ਹੋਣ ਵਾਲਾ ਹੈ, ਉਹ ਛੇਤੀ ਹੋਵੇਗਾ।’
36 ਯਹੋਵਾਹ ਆਪਣੇ ਲੋਕਾਂ ਨਾਲ ਨਿਆਂ ਕਰੇਗਾ,+
ਅਤੇ ਉਹ ਆਪਣੇ ਸੇਵਕਾਂ ʼਤੇ ਤਰਸ ਖਾਵੇਗਾ+
ਜਦ ਉਹ ਦੇਖੇਗਾ ਕਿ ਉਨ੍ਹਾਂ ਦੀ ਤਾਕਤ ਖ਼ਤਮ ਹੋ ਗਈ ਹੈ
ਅਤੇ ਸਿਰਫ਼ ਲਾਚਾਰ ਅਤੇ ਕਮਜ਼ੋਰ ਲੋਕ ਹੀ ਬਚੇ ਹਨ।