ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਨਿਆਈਆਂ 14:5, 6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 5 ਸਮਸੂਨ ਆਪਣੇ ਮਾਤਾ-ਪਿਤਾ ਨਾਲ ਹੇਠਾਂ ਤਿਮਨਾਹ ਨੂੰ ਗਿਆ। ਜਦੋਂ ਉਹ ਤਿਮਨਾਹ ਦੇ ਅੰਗੂਰਾਂ ਦੇ ਬਾਗ਼ਾਂ ਕੋਲ ਪਹੁੰਚਿਆ, ਤਾਂ ਦੇਖੋ! ਇਕ ਸ਼ੇਰ ਦਹਾੜਦਾ ਹੋਇਆ ਉਸ ਵੱਲ ਆਇਆ। 6 ਫਿਰ ਯਹੋਵਾਹ ਦੀ ਸ਼ਕਤੀ ਨੇ ਉਸ ਨੂੰ ਜ਼ੋਰ ਬਖ਼ਸ਼ਿਆ+ ਤੇ ਉਸ ਨੇ ਇਸ ਸ਼ੇਰ ਨੂੰ ਪਾੜ ਕੇ ਦੋ ਹਿੱਸੇ ਕਰ ਦਿੱਤੇ ਜਿਵੇਂ ਕੋਈ ਮੇਮਣੇ ਨੂੰ ਹੱਥਾਂ ਨਾਲ ਪਾੜ ਕੇ ਦੋ ਹਿੱਸੇ ਕਰ ਦਿੰਦਾ ਹੈ। ਪਰ ਉਸ ਨੇ ਆਪਣੇ ਮਾਤਾ-ਪਿਤਾ ਨੂੰ ਨਹੀਂ ਦੱਸਿਆ ਕਿ ਉਸ ਨੇ ਕੀ ਕੀਤਾ ਸੀ।

  • 1 ਸਮੂਏਲ 17:34-36
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 34 ਫਿਰ ਦਾਊਦ ਨੇ ਸ਼ਾਊਲ ਨੂੰ ਕਿਹਾ: “ਤੇਰਾ ਸੇਵਕ ਆਪਣੇ ਪਿਤਾ ਦਾ ਇੱਜੜ ਚਾਰਦਾ ਹੈ। ਇਕ ਵਾਰ ਸ਼ੇਰ+ ਆਇਆ ਤੇ ਇੱਜੜ ਵਿੱਚੋਂ ਭੇਡ ਚੁੱਕ ਕੇ ਲੈ ਗਿਆ। ਇਕ ਹੋਰ ਸਮੇਂ ਤੇ ਰਿੱਛ ਆਇਆ ਤੇ ਉਸ ਨੇ ਵੀ ਇਸੇ ਤਰ੍ਹਾਂ ਕੀਤਾ। 35 ਮੈਂ ਉਨ੍ਹਾਂ ਦਾ ਪਿੱਛਾ ਕੀਤਾ ਤੇ ਉਨ੍ਹਾਂ ਨੂੰ ਮਾਰ ਸੁੱਟਿਆ ਤੇ ਭੇਡ ਨੂੰ ਉਨ੍ਹਾਂ ਦੇ ਮੂੰਹੋਂ ਬਚਾ ਲਿਆਂਦਾ। ਜਦ ਉਨ੍ਹਾਂ ਨੇ ਮੇਰੇ ʼਤੇ ਹਮਲਾ ਕੀਤਾ, ਤਾਂ ਮੈਂ ਉਨ੍ਹਾਂ ਨੂੰ ਵਾਲ਼ਾਂ ਤੋਂ* ਫੜ ਕੇ ਢਾਹ ਲਿਆ ਤੇ ਜਾਨੋਂ ਮਾਰ ਦਿੱਤਾ। 36 ਤੇਰੇ ਸੇਵਕ ਨੇ ਸ਼ੇਰ ਅਤੇ ਰਿੱਛ ਦੋਹਾਂ ਨੂੰ ਮਾਰ ਸੁੱਟਿਆ ਅਤੇ ਇਸ ਬੇਸੁੰਨਤੇ ਫਲਿਸਤੀ ਦਾ ਹਾਲ ਵੀ ਉਨ੍ਹਾਂ ਵਰਗਾ ਹੋਵੇਗਾ ਕਿਉਂਕਿ ਇਸ ਨੇ ਜੀਉਂਦੇ ਪਰਮੇਸ਼ੁਰ ਦੀਆਂ ਫ਼ੌਜਾਂ ਨੂੰ ਲਲਕਾਰਿਆ* ਹੈ।”+

  • ਦਾਨੀਏਲ 6:21, 22
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 21 ਦਾਨੀਏਲ ਨੇ ਇਕਦਮ ਰਾਜੇ ਨੂੰ ਜਵਾਬ ਦਿੱਤਾ: “ਹੇ ਮਹਾਰਾਜ, ਤੂੰ ਯੁਗੋ-ਯੁਗ ਜੀਉਂਦਾ ਰਹੇਂ। 22 ਮੇਰੇ ਪਰਮੇਸ਼ੁਰ ਨੇ ਆਪਣਾ ਦੂਤ ਭੇਜ ਕੇ ਸ਼ੇਰਾਂ ਦੇ ਮੂੰਹ ਬੰਦ ਕਰ ਦਿੱਤੇ+ ਅਤੇ ਉਨ੍ਹਾਂ ਨੇ ਮੇਰਾ ਕੁਝ ਨਹੀਂ ਵਿਗਾੜਿਆ+ ਕਿਉਂਕਿ ਮੈਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਬੇਕਸੂਰ ਹਾਂ। ਹੇ ਮਹਾਰਾਜ, ਮੈਂ ਤੇਰੇ ਖ਼ਿਲਾਫ਼ ਵੀ ਕੁਝ ਨਹੀਂ ਕੀਤਾ।”

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ