-
ਦਾਨੀਏਲ 3:23-25ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਪਰ ਸ਼ਦਰਕ, ਮੇਸ਼ਕ ਅਤੇ ਅਬਦਨਗੋ ਤਿੰਨੇ ਬੱਝੇ ਹੋਏ ਬਲ਼ਦੀ ਹੋਈ ਭੱਠੀ ਵਿਚ ਡਿਗ ਗਏ।
24 ਫਿਰ ਰਾਜਾ ਨਬੂਕਦਨੱਸਰ ਬਹੁਤ ਜ਼ਿਆਦਾ ਡਰ ਗਿਆ। ਉਹ ਫਟਾਫਟ ਉੱਠਿਆ ਅਤੇ ਉਸ ਨੇ ਆਪਣੇ ਉੱਚ ਅਧਿਕਾਰੀਆਂ ਨੂੰ ਪੁੱਛਿਆ: “ਕੀ ਅਸੀਂ ਤਿੰਨ ਆਦਮੀਆਂ ਨੂੰ ਬੰਨ੍ਹ ਕੇ ਭੱਠੀ ਵਿਚ ਨਹੀਂ ਸੁੱਟਿਆ ਸੀ?” ਉਨ੍ਹਾਂ ਨੇ ਰਾਜੇ ਨੂੰ ਜਵਾਬ ਵਿਚ ਕਿਹਾ: “ਜੀ ਮਹਾਰਾਜ।” 25 ਰਾਜੇ ਨੇ ਕਿਹਾ: “ਦੇਖੋ! ਮੈਨੂੰ ਅੱਗ ਵਿਚ ਚਾਰ ਆਦਮੀ ਖੁੱਲ੍ਹੇ ਘੁੰਮਦੇ ਦਿਖਾਈ ਦੇ ਰਹੇ ਹਨ ਅਤੇ ਉਨ੍ਹਾਂ ਨੂੰ ਕੁਝ ਨਹੀਂ ਹੋਇਆ ਤੇ ਚੌਥਾ ਆਦਮੀ ਦੇਵਤੇ ਵਰਗਾ ਲੱਗ ਰਿਹਾ ਹੈ।”
-