12 ਭਰਾਵੋ, ਖ਼ਬਰਦਾਰ ਰਹੋ, ਤੁਸੀਂ ਕਿਤੇ ਜੀਉਂਦੇ ਪਰਮੇਸ਼ੁਰ ਤੋਂ ਦੂਰ ਨਾ ਚਲੇ ਜਾਇਓ ਜਿਸ ਕਰਕੇ ਤੁਹਾਡਾ ਦਿਲ ਦੁਸ਼ਟ ਬਣ ਜਾਵੇ ਅਤੇ ਤੁਹਾਡੀ ਨਿਹਚਾ ਖ਼ਤਮ ਹੋ ਜਾਵੇ;+ 13 ਪਰ ਜਿੰਨਾ ਚਿਰ “ਅੱਜ”+ ਦਾ ਦਿਨ ਚੱਲ ਰਿਹਾ ਹੈ, ਤੁਸੀਂ ਇਕ-ਦੂਜੇ ਨੂੰ ਰੋਜ਼ ਹੱਲਾਸ਼ੇਰੀ ਦਿੰਦੇ ਰਹੋ ਤਾਂਕਿ ਤੁਹਾਡੇ ਵਿੱਚੋਂ ਕੋਈ ਵੀ ਪਾਪ ਦੀ ਧੋਖਾ ਦੇਣ ਵਾਲੀ ਤਾਕਤ ਨਾਲ ਕਠੋਰ ਨਾ ਬਣ ਜਾਵੇ।