9 ਕੀ ਜੰਗਲੀ ਸਾਨ੍ਹ ਤੇਰੇ ਲਈ ਕੰਮ ਕਰਨ ਵਾਸਤੇ ਰਾਜ਼ੀ ਹੈ?+
ਕੀ ਉਹ ਤੇਰੇ ਤਬੇਲੇ ਵਿਚ ਰਾਤ ਗੁਜ਼ਾਰੇਗਾ?
10 ਕੀ ਤੂੰ ਜੰਗਲੀ ਸਾਨ੍ਹ ਨੂੰ ਰੱਸੀ ਨਾਲ ਬੰਨ੍ਹ ਕੇ ਸਿਆੜ ਕੱਢ ਸਕਦਾ ਹੈਂ?
ਵਾਦੀ ਨੂੰ ਵਾਹੁਣ ਲਈ ਕੀ ਉਹ ਤੇਰੇ ਪਿੱਛੇ-ਪਿੱਛੇ ਆਵੇਗਾ?
11 ਕੀ ਤੂੰ ਉਸ ਦੀ ਵੱਡੀ ਤਾਕਤ ʼਤੇ ਭਰੋਸਾ ਕਰੇਂਗਾ
ਅਤੇ ਆਪਣਾ ਭਾਰਾ ਕੰਮ ਉਸ ਉੱਤੇ ਛੱਡ ਦੇਵੇਂਗਾ?