ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ ਯਿਰਮਿਯਾਹ—ਅਧਿਆਵਾਂ ਦਾ ਸਾਰ ਯਿਰਮਿਯਾਹ ਅਧਿਆਵਾਂ ਦਾ ਸਾਰ 1 ਯਿਰਮਿਯਾਹ ਨੂੰ ਨਬੀ ਨਿਯੁਕਤ ਕੀਤਾ ਗਿਆ (1-10) ਬਦਾਮ ਦੇ ਦਰਖ਼ਤ ਦਾ ਦਰਸ਼ਣ (11, 12) ਇਕ ਪਤੀਲੇ ਦਾ ਦਰਸ਼ਣ (13-16) ਆਪਣੀ ਜ਼ਿੰਮੇਵਾਰੀ ਪੂਰੀ ਕਰਨ ਲਈ ਯਿਰਮਿਯਾਹ ਨੂੰ ਤਕੜਾ ਕੀਤਾ ਗਿਆ (17-19) 2 ਇਜ਼ਰਾਈਲ ਯਹੋਵਾਹ ਨੂੰ ਛੱਡ ਕੇ ਦੂਜੇ ਦੇਵਤਿਆਂ ਦੇ ਪਿੱਛੇ ਗਿਆ (1-37) ਇਜ਼ਰਾਈਲ ਇਕ ਜੰਗਲੀ ਵੇਲ (21) ਉਸ ਦੇ ਕੱਪੜਿਆਂ ʼਤੇ ਖ਼ੂਨ ਦੇ ਦਾਗ਼ ਲੱਗੇ (34) 3 ਇਜ਼ਰਾਈਲ ਦੀ ਪਰਮੇਸ਼ੁਰ ਦੇ ਖ਼ਿਲਾਫ਼ ਬਗਾਵਤ ਦੀ ਹੱਦ (1-5) ਇਜ਼ਰਾਈਲ ਅਤੇ ਯਹੂਦਾਹ ਹਰਾਮਕਾਰੀ ਦੇ ਦੋਸ਼ੀ (6-11) ਤੋਬਾ ਕਰਨ ਲਈ ਕਿਹਾ ਗਿਆ (12-25) 4 ਤੋਬਾ ਕਰਨ ਨਾਲ ਬਰਕਤਾਂ ਮਿਲਣਗੀਆਂ (1-4) ਉੱਤਰ ਤੋਂ ਤਬਾਹੀ ਆਵੇਗੀ (5-18) ਯਿਰਮਿਯਾਹ ਆਉਣ ਵਾਲੀ ਤਬਾਹੀ ਕਾਰਨ ਦਰਦ ਨਾਲ ਤੜਫ ਉੱਠਿਆ (19-31) 5 ਲੋਕਾਂ ਨੇ ਯਹੋਵਾਹ ਦਾ ਅਨੁਸ਼ਾਸਨ ਕਬੂਲ ਕਰਨ ਤੋਂ ਇਨਕਾਰ ਕੀਤਾ (1-13) ਤਬਾਹੀ, ਪਰ ਪੂਰੀ ਤਰ੍ਹਾਂ ਨਾਸ਼ ਨਹੀਂ (14-19) ਯਹੋਵਾਹ ਲੋਕਾਂ ਤੋਂ ਲੇਖਾ ਲਵੇਗਾ (20-31) 6 ਯਰੂਸ਼ਲਮ ਦੀ ਘੇਰਾਬੰਦੀ ਨੇੜੇ (1-9) ਯਰੂਸ਼ਲਮ ʼਤੇ ਯਹੋਵਾਹ ਦਾ ਗੁੱਸਾ (10-21) “ਸ਼ਾਂਤੀ” ਦਾ ਐਲਾਨ ਜਦ ਕਿ ਸ਼ਾਂਤੀ ਹੈ ਨਹੀਂ (14) ਉੱਤਰ ਤੋਂ ਬੇਰਹਿਮ ਕੌਮ ਦਾ ਹਮਲਾ (22-26) ਯਿਰਮਿਯਾਹ ਨੂੰ ਧਾਤ ਨੂੰ ਸ਼ੁੱਧ ਕਰਨ ਵਾਲਾ ਠਹਿਰਾਇਆ ਗਿਆ (27-30) 7 ਯਹੋਵਾਹ ਦੇ ਮੰਦਰ ʼਤੇ ਭਰੋਸਾ ਕਰਨਾ ਵਿਅਰਥ (1-11) ਮੰਦਰ ਦਾ ਹਾਲ ਸ਼ੀਲੋਹ ਵਰਗਾ ਹੋਵੇਗਾ (12-15) ਝੂਠੀ ਭਗਤੀ ਦੀ ਨਿੰਦਿਆ (16-34) “ਆਕਾਸ਼ ਦੀ ਰਾਣੀ” ਦੀ ਭਗਤੀ (18) ਹਿੰਨੋਮ ਵਿਚ ਬੱਚਿਆਂ ਦੀ ਬਲ਼ੀ (31) 8 ਲੋਕ ਦੂਜਿਆਂ ਦੇ ਰਾਹ ʼਤੇ ਤੁਰਦੇ ਹਨ (1-7) ਯਹੋਵਾਹ ਦਾ ਬਚਨ ਠੁਕਰਾ ਕੇ ਬੁੱਧ ਕਿੱਥੋਂ ਮਿਲੇਗੀ? (8-17) ਯਹੂਦਾਹ ਦਾ ਜ਼ਖ਼ਮ ਦੇਖ ਕੇ ਯਿਰਮਿਯਾਹ ਦਾ ਵਿਰਲਾਪ (18-22) “ਕੀ ਗਿਲਆਦ ਵਿਚ ਬਲਸਾਨ ਨਹੀਂ ਹੈ?” (22) 9 ਯਿਰਮਿਯਾਹ ਦੀ ਬੇਹੱਦ ਉਦਾਸੀ (1-3ੳ) ਯਹੋਵਾਹ ਯਹੂਦਾਹ ਤੋਂ ਲੇਖਾ ਲਵੇਗਾ (3ਅ-16) ਯਹੂਦਾਹ ʼਤੇ ਕੀਰਨੇ ਪਾਉਣੇ (17-22) ਯਹੋਵਾਹ ਨੂੰ ਜਾਣਨ ਬਾਰੇ ਸ਼ੇਖ਼ੀਆਂ ਮਾਰਨੀਆਂ (23-26) 10 ਕੌਮਾਂ ਦੇ ਦੇਵਤਿਆਂ ਅਤੇ ਜੀਉਂਦੇ ਪਰਮੇਸ਼ੁਰ ਵਿਚ ਫ਼ਰਕ (1-16) ਨਾਸ਼ ਅਤੇ ਗ਼ੁਲਾਮੀ ਨੇੜੇ (17, 18) ਯਿਰਮਿਯਾਹ ਦਾ ਦੁੱਖ (19-22) ਨਬੀ ਦੀ ਪ੍ਰਾਰਥਨਾ (23-25) ਇਨਸਾਨ ਆਪਣੇ ਕਦਮਾਂ ਨੂੰ ਸੇਧ ਨਹੀਂ ਦੇ ਸਕਦਾ (23) 11 ਯਹੂਦਾਹ ਨੇ ਪਰਮੇਸ਼ੁਰ ਨਾਲ ਇਕਰਾਰ ਤੋੜਿਆ (1-17) ਜਿੰਨੇ ਸ਼ਹਿਰ ਉੱਨੇ ਦੇਵਤੇ (13) ਯਿਰਮਿਯਾਹ ਵੱਢੇ ਜਾਣ ਵਾਲੇ ਇਕ ਲੇਲੇ ਵਰਗਾ (18-20) ਯਿਰਮਿਯਾਹ ਦਾ ਉਸ ਦੇ ਹੀ ਸ਼ਹਿਰ ਦੇ ਲੋਕਾਂ ਨੇ ਵਿਰੋਧ ਕੀਤਾ (21-23) 12 ਯਿਰਮਿਯਾਹ ਦੀ ਸ਼ਿਕਾਇਤ (1-4) ਯਹੋਵਾਹ ਦਾ ਜਵਾਬ (5-17) 13 ਗਲ਼ਿਆ ਹੋਇਆ ਕਮਰਬੰਦ (1-11) ਦਾਖਰਸ ਦੇ ਘੜੇ ਭੰਨੇ ਜਾਣਗੇ (12-14) ਨਾ ਸੁਧਰਨ ਕਰਕੇ ਯਹੂਦਾਹ ਨੂੰ ਬੰਦੀ ਬਣਾਇਆ ਜਾਵੇਗਾ (15-27) “ਕੀ ਇਕ ਕੂਸ਼ੀ ਆਦਮੀ ਆਪਣੀ ਚਮੜੀ ਦਾ ਰੰਗ ਬਦਲ ਸਕਦਾ ਹੈ?” (23) 14 ਸੋਕਾ, ਕਾਲ਼ ਅਤੇ ਤਲਵਾਰ (1-12) ਝੂਠੇ ਨਬੀਆਂ ਨੂੰ ਦੋਸ਼ੀ ਠਹਿਰਾਇਆ ਗਿਆ (13-18) ਯਿਰਮਿਯਾਹ ਨੇ ਕਬੂਲ ਕੀਤਾ ਕਿ ਲੋਕਾਂ ਨੇ ਪਾਪ ਕੀਤੇ (19-22) 15 ਯਹੋਵਾਹ ਆਪਣਾ ਫ਼ੈਸਲਾ ਨਹੀਂ ਬਦਲੇਗਾ (1-9) ਯਿਰਮਿਯਾਹ ਦੀ ਸ਼ਿਕਾਇਤ (10) ਯਹੋਵਾਹ ਦਾ ਜਵਾਬ (11-14) ਯਿਰਮਿਯਾਹ ਦੀ ਪ੍ਰਾਰਥਨਾ (15-18) ਪਰਮੇਸ਼ੁਰ ਦਾ ਸੰਦੇਸ਼ ਖਾ ਕੇ ਖ਼ੁਸ਼ੀ ਮਿਲੀ (16) ਯਹੋਵਾਹ ਨੇ ਯਿਰਮਿਯਾਹ ਨੂੰ ਤਕੜਾ ਕੀਤਾ (19-21) 16 ਯਿਰਮਿਯਾਹ ਨਾ ਵਿਆਹ ਕਰਾਵੇ, ਨਾ ਸੋਗ ਮਨਾਏ ਤੇ ਨਾ ਹੀ ਦਾਅਵਤ ਵਿਚ ਜਾਵੇ (1-9) ਸਜ਼ਾ ਅਤੇ ਮੁੜ ਬਹਾਲੀ (10-21) 17 ਯਹੂਦਾਹ ਦਾ ਪਾਪ ਉੱਕਰਿਆ ਗਿਆ (1-4) ਯਹੋਵਾਹ ʼਤੇ ਭਰੋਸਾ ਕਰਨ ਕਰਕੇ ਬਰਕਤਾਂ (5-8) ਧੋਖੇਬਾਜ਼ ਦਿਲ (9-11) ਯਹੋਵਾਹ, ਇਜ਼ਰਾਈਲ ਦੀ ਆਸ (12, 13) ਯਿਰਮਿਯਾਹ ਦੀ ਪ੍ਰਾਰਥਨਾ (14-18) ਸਬਤ ਦੇ ਦਿਨ ਨੂੰ ਪਵਿੱਤਰ ਰੱਖਣਾ (19-27) 18 ਘੁਮਿਆਰ ਦੇ ਹੱਥਾਂ ਵਿਚ ਮਿੱਟੀ (1-12) ਯਹੋਵਾਹ ਨੇ ਇਜ਼ਰਾਈਲ ਵੱਲ ਆਪਣੀ ਪਿੱਠ ਕੀਤੀ (13-17) ਯਿਰਮਿਯਾਹ ਖ਼ਿਲਾਫ਼ ਸਾਜ਼ਸ਼; ਉਸ ਦੀ ਫ਼ਰਿਆਦ (18-23) 19 ਯਿਰਮਿਯਾਹ ਨੂੰ ਮਿੱਟੀ ਦੀ ਸੁਰਾਹੀ ਭੰਨਣ ਲਈ ਕਿਹਾ ਗਿਆ (1-15) ਬਆਲ ਅੱਗੇ ਬੱਚਿਆਂ ਦੀਆਂ ਬਲ਼ੀਆਂ (5) 20 ਪਸ਼ਹੂਰ ਨੇ ਯਿਰਮਿਯਾਹ ਨੂੰ ਮਾਰਿਆ (1-6) ਯਿਰਮਿਯਾਹ ਆਪਣੇ ਆਪ ਨੂੰ ਪ੍ਰਚਾਰ ਕਰਨ ਤੋਂ ਰੋਕ ਨਹੀਂ ਸਕਿਆ (7-13) ਪਰਮੇਸ਼ੁਰ ਦਾ ਸੰਦੇਸ਼ ਬਲ਼ਦੀ ਅੱਗ ਵਾਂਗ ਹੈ (9) ਯਹੋਵਾਹ ਇਕ ਖ਼ੌਫ਼ਨਾਕ ਯੋਧੇ ਵਰਗਾ (11) ਯਿਰਮਿਯਾਹ ਦੀ ਸ਼ਿਕਾਇਤ (14-18) 21 ਯਹੋਵਾਹ ਨੇ ਸਿਦਕੀਯਾਹ ਦੀ ਬੇਨਤੀ ਨਹੀਂ ਸੁਣੀ (1-7) ਲੋਕ ਜ਼ਿੰਦਗੀ ਜਾਂ ਮੌਤ ਨੂੰ ਚੁਣਨ (8-14) 22 ਬੁਰੇ ਰਾਜਿਆਂ ਦੇ ਖ਼ਿਲਾਫ਼ ਸਜ਼ਾ ਦੇ ਸੰਦੇਸ਼ (1-30) ਸ਼ਲੂਮ ਬਾਰੇ (10-12) ਯਹੋਯਾਕੀਮ ਬਾਰੇ (13-23) ਕਾਨਯਾਹ ਬਾਰੇ (24-30) 23 ਚੰਗੇ ਅਤੇ ਬੁਰੇ ਚਰਵਾਹੇ (1-4) “ਧਰਮੀ ਟਾਹਣੀ” ਹੇਠ ਸੁਰੱਖਿਆ (5-8) ਝੂਠੇ ਨਬੀਆਂ ਨੂੰ ਦੋਸ਼ੀ ਠਹਿਰਾਇਆ ਗਿਆ (9-32) ਯਹੋਵਾਹ ਦਾ “ਬੋਝ” (33-40) 24 ਵਧੀਆ ਤੇ ਖ਼ਰਾਬ ਅੰਜੀਰਾਂ (1-10) 25 ਯਹੋਵਾਹ ਦਾ ਕੌਮਾਂ ਨਾਲ ਮੁਕੱਦਮਾ (1-38) ਕੌਮਾਂ 70 ਸਾਲ ਬਾਬਲ ਦੀ ਗ਼ੁਲਾਮੀ ਕਰਨਗੀਆਂ (11) ਯਹੋਵਾਹ ਦੇ ਕ੍ਰੋਧ ਦੇ ਦਾਖਰਸ ਦਾ ਪਿਆਲਾ (15) ਇਕ ਤੋਂ ਬਾਅਦ ਇਕ ਕੌਮ ਦੀ ਤਬਾਹੀ (32) ਯਹੋਵਾਹ ਦੇ ਹੱਥੋਂ ਮਾਰੇ ਗਏ ਲੋਕ (33) 26 ਯਿਰਮਿਯਾਹ ਨੂੰ ਮੌਤ ਦੀ ਧਮਕੀ (1-15) ਯਿਰਮਿਯਾਹ ਦੀ ਜਾਨ ਬਖ਼ਸ਼ੀ ਗਈ (16-19) ਮੀਕਾਹ ਦੀ ਭਵਿੱਖਬਾਣੀ ਦਾ ਹਵਾਲਾ (18) ਨਬੀ ਊਰੀਯਾਹ (20-24) 27 ਬਾਬਲ ਦਾ ਜੂਲਾ (1-11) ਸਿਦਕੀਯਾਹ ਨੂੰ ਬਾਬਲ ਦੇ ਅਧੀਨ ਹੋਣ ਲਈ ਕਿਹਾ ਗਿਆ (12-22) 28 ਯਿਰਮਿਯਾਹ ਦਾ ਝੂਠੇ ਨਬੀ ਹਨਨਯਾਹ ਨਾਲ ਟਾਕਰਾ (1-17) 29 ਬਾਬਲ ਵਿਚ ਬੰਦੀ ਬਣਾਏ ਲੋਕਾਂ ਨੂੰ ਯਿਰਮਿਯਾਹ ਦੀ ਚਿੱਠੀ (1-23) ਇਜ਼ਰਾਈਲ 70 ਸਾਲਾਂ ਬਾਅਦ ਵਾਪਸ ਆਵੇਗਾ (10) ਸ਼ਮਾਯਾਹ ਲਈ ਇਕ ਸੰਦੇਸ਼ (24-32) 30 ਮੁੜ ਬਹਾਲ ਕਰਨ ਅਤੇ ਚੰਗਾ ਕਰਨ ਦੇ ਵਾਅਦੇ (1-24) 31 ਇਜ਼ਰਾਈਲ ਦੇ ਬਾਕੀ ਬਚੇ ਲੋਕ ਦੇਸ਼ ਵਿਚ ਦੁਬਾਰਾ ਵੱਸਣਗੇ (1-30) ਰਾਕੇਲ ਆਪਣੇ ਬੱਚਿਆਂ ਲਈ ਰੋਈ (15) ਇਕ ਨਵਾਂ ਇਕਰਾਰ (31-40) 32 ਯਿਰਮਿਯਾਹ ਨੇ ਇਕ ਖੇਤ ਖ਼ਰੀਦਿਆ (1-15) ਯਿਰਮਿਯਾਹ ਦੀ ਪ੍ਰਾਰਥਨਾ (16-25) ਯਹੋਵਾਹ ਦਾ ਜਵਾਬ (26-44) 33 ਮੁੜ ਬਹਾਲ ਕਰਨ ਦਾ ਵਾਅਦਾ (1-13) “ਧਰਮੀ ਟਾਹਣੀ” ਹੇਠ ਸੁਰੱਖਿਆ (14-16) ਦਾਊਦ ਅਤੇ ਪੁਜਾਰੀਆਂ ਨਾਲ ਇਕਰਾਰ (17-26) ਦਿਨ ਅਤੇ ਰਾਤ ਬਾਰੇ ਇਕਰਾਰ (20) 34 ਸਿਦਕੀਯਾਹ ਨੂੰ ਸਜ਼ਾ ਦਾ ਸੰਦੇਸ਼ (1-7) ਗ਼ੁਲਾਮਾਂ ਨੂੰ ਆਜ਼ਾਦ ਕਰਨ ਦਾ ਇਕਰਾਰ ਤੋੜਿਆ ਗਿਆ (8-22) 35 ਆਗਿਆਕਾਰੀ ਦਿਖਾਉਣ ਵਿਚ ਰੇਕਾਬੀਆਂ ਦੀ ਵਧੀਆ ਮਿਸਾਲ (1-19) 36 ਯਿਰਮਿਯਾਹ ਨੇ ਗੱਲਾਂ ਲਿਖਵਾਈਆਂ (1-7) ਬਾਰੂਕ ਨੇ ਗੱਲਾਂ ਉੱਚੀ ਆਵਾਜ਼ ਵਿਚ ਪੜ੍ਹੀਆਂ (8-19) ਯਹੋਯਾਕੀਮ ਨੇ ਕਾਗਜ਼ ਸਾੜ ਦਿੱਤਾ (20-26) ਨਵੇਂ ਕਾਗਜ਼ ʼਤੇ ਗੱਲਾਂ ਦੁਬਾਰਾ ਲਿਖਵਾਈਆਂ ਗਈਆਂ (27-32) 37 ਕਸਦੀ ਥੋੜ੍ਹੇ ਸਮੇਂ ਲਈ ਵਾਪਸ ਚਲੇ ਗਏ (1-10) ਯਿਰਮਿਯਾਹ ਨੂੰ ਕੈਦ (11-16) ਸਿਦਕੀਯਾਹ ਯਿਰਮਿਯਾਹ ਨੂੰ ਮਿਲਿਆ (17-21) ਯਿਰਮਿਯਾਹ ਨੂੰ ਰੋਟੀ ਦਿੱਤੀ ਗਈ (21) 38 ਯਿਰਮਿਯਾਹ ਨੂੰ ਕੁੰਡ ਵਿਚ ਸੁੱਟਿਆ ਗਿਆ (1-6) ਅਬਦ-ਮਲਕ ਨੇ ਯਿਰਮਿਯਾਹ ਨੂੰ ਬਚਾਇਆ (7-13) ਯਿਰਮਿਯਾਹ ਨੇ ਸਿਦਕੀਯਾਹ ਨੂੰ ਹਥਿਆਰ ਸੁੱਟਣ ਲਈ ਕਿਹਾ (14-28) 39 ਯਰੂਸ਼ਲਮ ʼਤੇ ਕਬਜ਼ਾ (1-10) ਸਿਦਕੀਯਾਹ ਭੱਜਿਆ ਅਤੇ ਫੜਿਆ ਗਿਆ (4-7) ਯਿਰਮਿਯਾਹ ਦੀ ਹਿਫਾਜ਼ਤ (11-14) ਅਬਦ-ਮਲਕ ਦੀ ਜਾਨ ਬਖ਼ਸ਼ੀ ਗਈ (15-18) 40 ਨਬੂਜ਼ਰਦਾਨ ਨੇ ਯਿਰਮਿਯਾਹ ਨੂੰ ਆਜ਼ਾਦ ਕੀਤਾ (1-6) ਗਦਲਯਾਹ ਨੂੰ ਦੇਸ਼ ਦਾ ਅਧਿਕਾਰੀ ਨਿਯੁਕਤ ਕੀਤਾ ਗਿਆ (7-12) ਗਦਲਯਾਹ ਖ਼ਿਲਾਫ਼ ਸਾਜ਼ਸ਼ (13-16) 41 ਇਸਮਾਏਲ ਨੇ ਗਦਲਯਾਹ ਨੂੰ ਜਾਨੋਂ ਮਾਰਿਆ (1-10) ਯੋਹਾਨਾਨ ਕਾਰਨ ਇਸਮਾਏਲ ਭੱਜ ਗਿਆ (11-18) 42 ਲੋਕਾਂ ਨੇ ਯਿਰਮਿਯਾਹ ਨੂੰ ਕਿਹਾ ਕਿ ਉਹ ਸੇਧ ਲਈ ਪ੍ਰਾਰਥਨਾ ਕਰੇ (1-6) ਯਹੋਵਾਹ ਨੇ ਜਵਾਬ ਦਿੱਤਾ: “ਮਿਸਰ ਨਾ ਜਾਓ” (7-22) 43 ਲੋਕਾਂ ਨੇ ਕਹਿਣਾ ਨਹੀਂ ਮੰਨਿਆ ਅਤੇ ਮਿਸਰ ਚਲੇ ਗਏ (1-7) ਮਿਸਰ ਵਿਚ ਯਿਰਮਿਯਾਹ ਨੂੰ ਯਹੋਵਾਹ ਦਾ ਸੰਦੇਸ਼ ਮਿਲਿਆ (8-13) 44 ਮਿਸਰ ਵਿਚ ਯਹੂਦੀਆਂ ʼਤੇ ਬਿਪਤਾ ਦੀ ਭਵਿੱਖਬਾਣੀ (1-14) ਲੋਕਾਂ ਨੇ ਪਰਮੇਸ਼ੁਰ ਦੀ ਚੇਤਾਵਨੀ ਵੱਲ ਧਿਆਨ ਨਹੀਂ ਦਿੱਤਾ (15-30) “ਆਕਾਸ਼ ਦੀ ਰਾਣੀ” ਦੀ ਭਗਤੀ (17-19) 45 ਬਾਰੂਕ ਨੂੰ ਯਹੋਵਾਹ ਦਾ ਸੰਦੇਸ਼ (1-5) 46 ਮਿਸਰ ਖ਼ਿਲਾਫ਼ ਭਵਿੱਖਬਾਣੀ (1-26) ਨਬੂਕਦਨੱਸਰ ਦੀ ਮਿਸਰ ʼਤੇ ਜਿੱਤ (13, 26) ਇਜ਼ਰਾਈਲ ਨਾਲ ਵਾਅਦੇ (27, 28) 47 ਫਲਿਸਤੀਆਂ ਖ਼ਿਲਾਫ਼ ਭਵਿੱਖਬਾਣੀ (1-7) 48 ਮੋਆਬ ਖ਼ਿਲਾਫ਼ ਭਵਿੱਖਬਾਣੀ (1-47) 49 ਅੰਮੋਨ ਖ਼ਿਲਾਫ਼ ਭਵਿੱਖਬਾਣੀ (1-6) ਅਦੋਮ ਖ਼ਿਲਾਫ਼ ਭਵਿੱਖਬਾਣੀ (7-22) ਅਦੋਮੀਆਂ ਦੀ ਕੌਮ ਮਿਟ ਜਾਵੇਗੀ (17, 18) ਦਮਿਸਕ ਖ਼ਿਲਾਫ਼ ਭਵਿੱਖਬਾਣੀ (23-27) ਕੇਦਾਰ ਅਤੇ ਹਾਸੋਰ ਖ਼ਿਲਾਫ਼ ਭਵਿੱਖਬਾਣੀ (28-33) ਏਲਾਮ ਖ਼ਿਲਾਫ਼ ਭਵਿੱਖਬਾਣੀ (34-39) 50 ਬਾਬਲ ਖ਼ਿਲਾਫ਼ ਭਵਿੱਖਬਾਣੀ (1-46) ਬਾਬਲ ਤੋਂ ਭੱਜ ਜਾਓ (8) ਇਜ਼ਰਾਈਲ ਨੂੰ ਵਾਪਸ ਲਿਆਇਆ ਜਾਵੇਗਾ (17-19) ਬਾਬਲ ਦੇ ਪਾਣੀ ਸੁੱਕ ਜਾਣਗੇ (38) ਬਾਬਲ ਵਸਾਇਆ ਨਹੀਂ ਜਾਵੇਗਾ (39, 40) 51 ਬਾਬਲ ਖ਼ਿਲਾਫ਼ ਭਵਿੱਖਬਾਣੀ (1-64) ਬਾਬਲ ਮਾਦੀਆਂ ਅੱਗੇ ਅਚਾਨਕ ਡਿਗੇਗਾ (8-12) ਫ਼ਰਾਤ ਦਰਿਆ ਵਿਚ ਕਿਤਾਬ ਸੁੱਟੀ ਗਈ (59-64) 52 ਸਿਦਕੀਯਾਹ ਨੇ ਬਾਬਲ ਦੇ ਖ਼ਿਲਾਫ਼ ਬਗਾਵਤ ਕੀਤੀ (1-3) ਨਬੂਕਦਨੱਸਰ ਨੇ ਯਰੂਸ਼ਲਮ ਦੀ ਘੇਰਾਬੰਦੀ ਕੀਤੀ (4-11) ਸ਼ਹਿਰ ਅਤੇ ਮੰਦਰ ਦਾ ਨਾਸ਼ (12-23) ਲੋਕਾਂ ਨੂੰ ਬੰਦੀ ਬਣਾ ਕੇ ਬਾਬਲ ਲਿਜਾਇਆ ਗਿਆ (24-30) ਯਹੋਯਾਕੀਨ ਨੂੰ ਕੈਦ ਵਿੱਚੋਂ ਰਿਹਾ ਕੀਤਾ ਗਿਆ (31-34)