ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ ਵਿਰਲਾਪ—ਅਧਿਆਵਾਂ ਦਾ ਸਾਰ ਵਿਰਲਾਪ ਅਧਿਆਵਾਂ ਦਾ ਸਾਰ 1 ਯਰੂਸ਼ਲਮ ਦੀ ਹਾਲਤ ਇਕ ਵਿਧਵਾ ਵਰਗੀ ਉਹ ਇਕੱਲੀ ਬੈਠੀ ਹੈ ਅਤੇ ਉਸ ਨੂੰ ਤਿਆਗ ਦਿੱਤਾ ਗਿਆ ਹੈ (1) ਸੀਓਨ ਨੇ ਘੋਰ ਪਾਪ ਕੀਤੇ (8, 9) ਪਰਮੇਸ਼ੁਰ ਨੇ ਸੀਓਨ ਨੂੰ ਤਿਆਗ ਦਿੱਤਾ (12-15) ਸੀਓਨ ਨੂੰ ਕੋਈ ਦਿਲਾਸਾ ਨਹੀਂ ਦੇਵੇਗਾ (17) 2 ਯਰੂਸ਼ਲਮ ʼਤੇ ਯਹੋਵਾਹ ਦਾ ਗੁੱਸਾ ਵਰ੍ਹਿਆ ਉਸ ʼਤੇ ਤਰਸ ਨਹੀਂ ਕੀਤਾ ਗਿਆ (2) ਯਹੋਵਾਹ ਉਸ ਨਾਲ ਦੁਸ਼ਮਣ ਵਾਂਗ ਪੇਸ਼ ਆਇਆ (5) ਸੀਓਨ ਲਈ ਰੋਣਾ-ਕੁਰਲਾਉਣਾ (11-13) ਰਾਹੀਆਂ ਨੇ ਇਸ ਖ਼ੂਬਸੂਰਤ ਸ਼ਹਿਰ ਦਾ ਮਜ਼ਾਕ ਉਡਾਇਆ (15) ਦੁਸ਼ਮਣ ਸੀਓਨ ਦੀ ਬਰਬਾਦੀ ʼਤੇ ਖ਼ੁਸ਼ ਹੋਏ (17) 3 ਯਿਰਮਿਯਾਹ ਨੇ ਆਪਣੀਆਂ ਭਾਵਨਾਵਾਂ ਅਤੇ ਉਮੀਦ ਜ਼ਾਹਰ ਕੀਤੀ “ਮੈਂ ਧੀਰਜ ਨਾਲ ਉਡੀਕ ਕਰਾਂਗਾ” (21) ਪਰਮੇਸ਼ੁਰ ਦੀ ਦਇਆ ਰੋਜ਼ ਸਵੇਰੇ ਤਾਜ਼ੀ ਹੁੰਦੀ ਹੈ (22, 23) ਜਿਹੜਾ ਇਨਸਾਨ ਪਰਮੇਸ਼ੁਰ ʼਤੇ ਉਮੀਦ ਲਾਉਂਦਾ ਹੈ, ਉਹ ਉਸ ਨਾਲ ਭਲਾਈ ਕਰਦਾ ਹੈ (25) ਜਵਾਨੀ ਵਿਚ ਜੂਲਾ ਚੁੱਕਣਾ ਚੰਗਾ ਹੈ (27) ਪਰਮੇਸ਼ੁਰ ਨੇ ਬੱਦਲ ਨਾਲ ਆਪਣੇ ਕੋਲ ਆਉਣ ਦਾ ਰਾਹ ਰੋਕ ਦਿੱਤਾ (43, 44) 4 ਯਰੂਸ਼ਲਮ ਦੀ ਘੇਰਾਬੰਦੀ ਦਾ ਭਿਆਨਕ ਅਸਰ ਭੋਜਨ ਦੀ ਕਮੀ (4, 5, 9) ਮਾਵਾਂ ਨੇ ਆਪਣੇ ਬੱਚਿਆਂ ਨੂੰ ਰਿੰਨ੍ਹਿਆ (10) ਯਹੋਵਾਹ ਨੇ ਆਪਣੇ ਗੁੱਸੇ ਦੀ ਅੱਗ ਵਰ੍ਹਾਈ (11) 5 ਲੋਕਾਂ ਨੇ ਮੁੜ ਬਹਾਲ ਹੋਣ ਲਈ ਪ੍ਰਾਰਥਨਾ ਕੀਤੀ “ਯਾਦ ਕਰ ਕਿ ਸਾਡੇ ʼਤੇ ਕੀ ਬੀਤੀ ਹੈ” (1) ‘ਲਾਹਨਤ ਹੈ ਸਾਡੇ ʼਤੇ, ਅਸੀਂ ਪਾਪ ਕੀਤਾ ਹੈ’ (16) ‘ਹੇ ਯਹੋਵਾਹ, ਸਾਨੂੰ ਵਾਪਸ ਲੈ ਆ’ (21) ‘ਸਾਡੀ ਖ਼ੁਸ਼ਹਾਲੀ ਦੇ ਦਿਨ ਵਾਪਸ ਲੈ ਆ’ (21)