ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ ਹੋਸ਼ੇਆ—ਅਧਿਆਵਾਂ ਦਾ ਸਾਰ ਹੋਸ਼ੇਆ ਅਧਿਆਵਾਂ ਦਾ ਸਾਰ 1 ਹੋਸ਼ੇਆ ਦੀ ਪਤਨੀ ਅਤੇ ਉਸ ਦੀ ਕੁੱਖੋਂ ਪੈਦਾ ਹੋਏ ਬੱਚੇ (1-9) ਯਿਜ਼ਰਾਏਲ (4), ਲੋ-ਰੁਹਾਮਾਹ (6) ਅਤੇ ਲੋ-ਅੰਮੀ (9) ਮੁੜ-ਬਹਾਲੀ ਅਤੇ ਏਕਤਾ ਦੀ ਉਮੀਦ (10, 11) 2 ਬੇਵਫ਼ਾ ਇਜ਼ਰਾਈਲ ਨੂੰ ਸਜ਼ਾ (1-13) ਯਹੋਵਾਹ ਇਜ਼ਰਾਈਲ ਨੂੰ ਆਪਣੀ ਪਤਨੀ ਵਜੋਂ ਦੁਬਾਰਾ ਕਬੂਲ ਕਰਨ ਲਈ ਤਿਆਰ (14-23) “ਤੂੰ ਮੈਨੂੰ ਆਪਣਾ ਪਤੀ ਬੁਲਾਵੇਂਗੀ” (16) 3 ਹੋਸ਼ੇਆ ਨੇ ਆਪਣੀ ਬਦਚਲਣ ਪਤਨੀ ਨੂੰ ਛੁਡਾਇਆ (1-3) ਇਜ਼ਰਾਈਲ ਯਹੋਵਾਹ ਕੋਲ ਵਾਪਸ ਆਵੇਗਾ (4, 5) 4 ਇਜ਼ਰਾਈਲ ਖ਼ਿਲਾਫ਼ ਯਹੋਵਾਹ ਦਾ ਮੁਕੱਦਮਾ (1-8) ਦੇਸ਼ ਵਿਚ ਪਰਮੇਸ਼ੁਰ ਦਾ ਗਿਆਨ ਨਹੀਂ ਹੈ (1) ਇਜ਼ਰਾਈਲ ਵਿਚ ਮੂਰਤੀ-ਪੂਜਾ ਅਤੇ ਬਦਚਲਣੀ (9-19) ਵੇਸਵਾਗਿਰੀ ਵੱਲ ਝੁਕਾਅ ਹੋਣ ਕਰਕੇ ਗ਼ਲਤ ਰਾਹ ʼਤੇ (12) 5 ਇਫ਼ਰਾਈਮ ਅਤੇ ਯਹੂਦਾਹ ਦਾ ਨਿਆਂ (1-15) 6 ਯਹੋਵਾਹ ਕੋਲ ਵਾਪਸ ਜਾਣ ਦਾ ਸੱਦਾ (1-3) ਲੋਕਾਂ ਦਾ ਅਟੱਲ ਪਿਆਰ ਥੋੜ੍ਹੇ ਚਿਰ ਲਈ (4-6) ਅਟੱਲ ਪਿਆਰ ਬਲ਼ੀਆਂ ਤੋਂ ਉੱਤਮ (6) ਲੋਕਾਂ ਦਾ ਬੇਸ਼ਰਮੀ ਭਰਿਆ ਚਾਲ-ਚਲਣ (7-11) 7 ਇਫ਼ਰਾਈਮ ਦੇ ਦੁਸ਼ਟ ਕੰਮਾਂ ਬਾਰੇ ਦੱਸਿਆ ਗਿਆ (1-16) ਪਰਮੇਸ਼ੁਰ ਦੇ ਜਾਲ਼ ਤੋਂ ਨਹੀਂ ਬਚਣਗੇ (12) 8 ਮੂਰਤੀ-ਪੂਜਾ ਦੇ ਬੁਰੇ ਨਤੀਜੇ ਭੁਗਤਣੇ (1-14) ਹਵਾ ਬੀਜੀ, ਪਰ ਹਨੇਰੀ ਵੱਢੀ (7) ਇਜ਼ਰਾਈਲ ਆਪਣੇ ਸਿਰਜਣਹਾਰ ਨੂੰ ਭੁੱਲ ਗਿਆ (14) 9 ਇਫ਼ਰਾਈਮ ਦੇ ਪਾਪਾਂ ਕਾਰਨ ਪਰਮੇਸ਼ੁਰ ਨੇ ਉਸ ਨੂੰ ਤਿਆਗ ਦਿੱਤਾ (1-17) ਸ਼ਰਮਨਾਕ ਦੇਵਤੇ ਨੂੰ ਸਮਰਪਣ (10) 10 ਇਜ਼ਰਾਈਲ ਇਕ ਨਿਕੰਮੀ ਵੇਲ ਜੋ ਨਾਸ਼ ਕੀਤੀ ਜਾਵੇਗੀ (1-15) ਬੀਜਣਾ ਅਤੇ ਵੱਢਣਾ (12, 13) 11 ਪਰਮੇਸ਼ੁਰ ਨੇ ਇਜ਼ਰਾਈਲ ਨੂੰ ਉਸ ਦੇ ਬਚਪਨ ਤੋਂ ਹੀ ਪਿਆਰ ਕੀਤਾ (1-12) “ਮੈਂ ਆਪਣੇ ਪੁੱਤਰ ਨੂੰ ਮਿਸਰ ਤੋਂ ਸੱਦਿਆ” (1) 12 ਇਫ਼ਰਾਈਮ ਯਹੋਵਾਹ ਕੋਲ ਵਾਪਸ ਆਵੇ (1-14) ਯਾਕੂਬ ਪਰਮੇਸ਼ੁਰ ਨਾਲ ਘੁੱਲਿਆ (3) ਪਰਮੇਸ਼ੁਰ ਤੋਂ ਮਿਹਰ ਪਾਉਣ ਲਈ ਯਾਕੂਬ ਰੋਇਆ (4) 13 ਬਦਚਲਣ ਇਫ਼ਰਾਈਮ ਯਹੋਵਾਹ ਨੂੰ ਭੁੱਲ ਗਿਆ (1-16) “ਹੇ ਮੌਤ, ਕਿੱਥੇ ਹਨ ਤੇਰੇ ਡੰਗ?” (14) 14 ਯਹੋਵਾਹ ਕੋਲ ਮੁੜ ਆਉਣ ਦੀ ਗੁਜ਼ਾਰਸ਼ (1-3) ਬੁੱਲ੍ਹਾਂ ਨਾਲ ਉਸਤਤ ਦੀ ਭੇਟ ਚੜ੍ਹਾਉਣੀ (2) ਇਜ਼ਰਾਈਲ ਦੀ ਬੇਵਫ਼ਾਈ ਕਰਨ ਦੀ ਬੀਮਾਰੀ ਦਾ ਇਲਾਜ (4-9)