ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • bi7 ਸਫ਼ੇ 662-663
  • 5 ਮਸੀਹ ਦੀ ਮੌਜੂਦਗੀ (“ਪਰੂਸੀਆ”)

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • 5 ਮਸੀਹ ਦੀ ਮੌਜੂਦਗੀ (“ਪਰੂਸੀਆ”)
  • ਪਵਿੱਤਰ ਬਾਈਬਲ
ਪਵਿੱਤਰ ਬਾਈਬਲ
5 ਮਸੀਹ ਦੀ ਮੌਜੂਦਗੀ (“ਪਰੂਸੀਆ”)

5 ਮਸੀਹ ਦੀ ਮੌਜੂਦਗੀ (“ਪਰੂਸੀਆ”)

ਿਜਸ ਯੂਨਾਨੀ ਸ਼ਬਦ “ਪਰੂਸੀਆ” ਦਾ ਅਨੁਵਾਦ “ਮੌਜੂਦਗੀ” ਕੀਤਾ ਗਿਆ ਹੈ, ਉਸ ਦਾ ਮਤਲਬ ਹੈ “ਨਾਲ ਹੋਣਾ।” ਇਹ ਸ਼ਬਦ ਯੂਨਾਨੀ ਲਿਖਤਾਂ ਵਿਚ 24 ਵਾਰ ਵਰਤਿਆ ਗਿਆ ਹੈ, ਜ਼ਿਆਦਾ ਕਰਕੇ ਮਸੀਹ ਦੇ ਰਾਜ ਵਿਚ ਉਸ ਦੀ ਮੌਜੂਦਗੀ ਦੇ ਸੰਬੰਧ ਵਿਚ।​—⁠ਮੱਤੀ 24:⁠3.

ਕਈ ਬਾਈਬਲਾਂ ਵਿਚ ਇਸ ਸ਼ਬਦ ਦਾ ਅਨੁਵਾਦ ਵੱਖ-ਵੱਖ ਤਰ੍ਹਾਂ ਕੀਤਾ ਗਿਆ ਹੈ। ਕੁਝ ਆਇਤਾਂ ਵਿਚ “ਪਰੂਸੀਆ” ਦਾ ਅਨੁਵਾਦ ­“ਮੌਜੂਦਗੀ” ਕੀਤਾ ਗਿਆ ਹੈ, ਪਰ ਜ਼ਿਆਦਾ ਕਰਕੇ ਇਸ ਨੂੰ “ਆਉਣਾ” ਅਨੁਵਾਦ ਕੀਤਾ ਗਿਆ ਹੈ। ਇਸੇ ਕਰਕੇ ਲੋਕ ਮੰਨਦੇ ਹਨ ਕਿ ਮਸੀਹ ਯਿਸੂ “ਦੁਬਾਰਾ ਆਵੇਗਾ।” ਪਰ “ਆਉਣਾ” ਸ਼ਬਦ ਮਸੀਹ ਦੇ ਆਉਣ ਉੱਤੇ ਜ਼ਿਆਦਾ ਜ਼ੋਰ ਦਿੰਦਾ ਹੈ, ਨਾ ਕਿ ਆਉਣ ਤੋਂ ਬਾਅਦ ਉਸ ਦੀ ਮੌਜੂਦਗੀ ਉੱਤੇ। ਭਾਵੇਂ ਸ਼ਬਦ-ਕੋਸ਼ ਤਿਆਰ ਕਰਨ ਵਾਲੇ ਵਿਦਵਾਨ “ਪਰੂਸੀਆ” ਵਾਸਤੇ “ਆਉਣਾ” ਅਤੇ “ਮੌਜੂਦਗੀ” ਦੋਵੇਂ ਸ਼ਬਦ ਦਿੰਦੇ ਹਨ, ਪਰ ਉਹ ਮੰਨਦੇ ਹਨ ਕਿ “ਪਰੂਸੀਆ” ਮੁੱਖ ਤੌਰ ਤੇ ਕਿਸੇ ਦੀ ਮੌਜੂਦਗੀ ਦਾ ਅਰਥ ਦਿੰਦਾ ਹੈ।

ਦੂਸਰੀਆਂ ਯੂਨਾਨੀ ਕਿਤਾਬਾਂ ਦੀ ਮਦਦ ਨਾਲ ਵੀ ਇਸ ਸ਼ਬਦ ਦਾ ਮਤਲਬ ਜਾਣਿਆ ਜਾ ਸਕਦਾ ਹੈ। ਪਰ ਇਸ ਸ਼ਬਦ ਦਾ ਮਤਲਬ ਜਾਣਨ ਲਈ ਬਾਈਬਲ ਵਿਚ ਹੀ ਦੇਖਣਾ ਸਭ ਤੋਂ ਵਧੀਆ ਹੈ। ਮਿਸਾਲ ਲਈ, ਫ਼ਿਲਿੱਪੀਆਂ 2:12 ਵਿਚ ਪੌਲੁਸ ਨੇ ਫ਼ਿਲਿੱਪੈ ਦੇ ਮਸੀਹੀਆਂ ਨੂੰ ਕਿਹਾ ਸੀ ਕਿ “ਨਾ ਸਿਰਫ਼ ਮੇਰੀ ਮੌਜੂਦਗੀ [“ਪਰੂਸੀਆ”] ਵਿਚ ਹੀ, ਸਗੋਂ ਮੇਰੀ ਗ਼ੈਰ-ਮੌਜੂਦਗੀ ਵਿਚ [“ਅਪੂਸੀਆ”] ਹੋਰ ਵੀ” ਤੁਸੀਂ ਹਮੇਸ਼ਾ ­ਆਗਿਆਕਾਰ ਰਹੇ। ਇਸੇ ਤਰ੍ਹਾਂ 2 ਕੁਰਿੰਥੀਆਂ 10:​10, 11 ਵਿਚ ਪੌਲੁਸ ਨੇ ਉਨ੍ਹਾਂ ਲੋਕਾਂ ਦੀ ਗੱਲ ਕੀਤੀ ਜਿਹੜੇ ਕਹਿੰਦੇ ਸਨ ਕਿ “ਉਸ ਦੀਆਂ ਚਿੱਠੀਆਂ ਤਾਂ ਪ੍ਰਭਾਵਸ਼ਾਲੀ ਅਤੇ ਦਮਦਾਰ ਹਨ, ਪਰ ਜਦੋਂ ਉਹ ਸਾਡੇ ਨਾਲ ਹੁੰਦਾ ਹੈ [“ਪਰੂਸੀਆ”], ਤਾਂ ਉਹ ਮਾਮੂਲੀ ਜਿਹਾ ਲੱਗਦਾ ਹੈ ਅਤੇ ਜਦੋਂ ਉਹ ਗੱਲ ਕਰਦਾ ਹੈ, ਤਾਂ ਬੇਕਾਰ ਦੀਆਂ ਗੱਲਾਂ ਕਰਦਾ ਹੈ।” ਫਿਰ ਪੌਲੁਸ ਨੇ ਕਿਹਾ, “ਇਹ ਕਹਿਣ ਵਾਲਾ ਬੰਦਾ ਇਸ ਗੱਲ ʼਤੇ ਗੌਰ ਕਰੇ ਕਿ ਤੁਹਾਡੇ ਨਾਲ ਨਾ ਹੁੰਦਿਆਂ ਹੋਇਆਂ [“ਆਪੌਂਟੱਸ”] ਅਸੀਂ ਆਪਣੀਆਂ ਚਿੱਠੀਆਂ ਵਿਚ ਜੋ ਕਹਿੰਦੇ ਹਾਂ, ਅਸੀਂ ਤੁਹਾਡੇ ਨਾਲ ਹੁੰਦੇ ਹੋਏ [“ਪਾਰੌਂਟੱਸ”] ਉਸੇ ਦੇ ਮੁਤਾਬਕ ਕਰਾਂਗੇ ਵੀ।” (ਫ਼ਿਲਿੱਪੀਆਂ 1:​24-27 ਵੀ ਦੇਖੋ।) ਇਸ ਲਈ ਇੱਥੇ ਮੌਜੂਦਗੀ ਅਤੇ ਗ਼ੈਰ-ਮੌਜੂਦਗੀ ਵਿਚ ਫ਼ਰਕ ਦਿਖਾਇਆ ਗਿਆ ਹੈ, ਨਾ ਕਿ ਕਿਸੇ ਦੇ ਆਉਣ ਅਤੇ ਜਾਣ ਵਿਚ।

ਯਿਸੂ ਦੀ ਮੌਜੂਦਗੀ [“ਪਰੂਸੀਆ”] ਦਾ ਮਤਲਬ ਇਹ ਨਹੀਂ ਹੈ ਕਿ ਉਹ ਆ ਕੇ ਤੁਰੰਤ ਚਲਾ ਜਾਵੇਗਾ, ਸਗੋਂ ਉਹ ਕੁਝ ਸਮੇਂ ਲਈ ਮੌਜੂਦ ਹੋਵੇਗਾ। ਇਹ ਗੱਲ ਮੱਤੀ 24:​37-39 ਅਤੇ ਲੂਕਾ 17:​26-30 ਤੋਂ ਜਾਣੀ ਜਾ ਸਕਦੀ ਹੈ। ਇਨ੍ਹਾਂ ਆਇਤਾਂ ਵਿਚ “ਨੂਹ ਦੇ ਦਿਨਾਂ” ਦੀ ਤੁਲਨਾ “ਮਨੁੱਖ ਦੇ ਪੁੱਤਰ ਦੀ ਮੌਜੂਦਗੀ” (ਲੂਕਾ ਦੀ ਕਿਤਾਬ ਵਿਚ “ਮਨੁੱਖ ਦੇ ਪੁੱਤਰ ਦੇ ਦਿਨਾਂ”) ਨਾਲ ਕੀਤੀ ਗਈ ਹੈ। ਇਸ ਲਈ ਯਿਸੂ ਨੇ ਇੱਥੇ ਆਪਣੀ ਮੌਜੂਦਗੀ ਦੀ ਤੁਲਨਾ ਜਲ-ਪਰਲੋ ਦੇ ਆਉਣ ਨਾਲ ਹੀ ਨਹੀਂ ਕੀਤੀ ਸੀ ਜੋ ਨੂਹ ਦੇ ਦਿਨਾਂ ਦੇ ਅਖ਼ੀਰ ਵਿਚ ਆਈ ਸੀ, ਭਾਵੇਂ ਕਿ ਉਸ ਨੇ ਕਿਹਾ ਕਿ ਉਸ ਦੀ “ਮੌਜੂਦਗੀ” ਜਾਂ “ਦਿਨਾਂ” ਦੇ ਅਖ਼ੀਰ ਵਿਚ ਕੁਝ ਇਸੇ ਤਰ੍ਹਾਂ ਹੋਵੇਗਾ। “ਨੂਹ ਦੇ ਦਿਨਾਂ” ਦਾ ਸਮਾਂ ਅਸਲ ਵਿਚ ਕਈ ਸਾਲ ਲੰਬਾ ਸੀ, ਇਸ ਲਈ ਇਹ ਨਤੀਜਾ ਕੱਢਿਆ ਜਾ ਸਕਦਾ ਹੈ ਕਿ “ਮਨੁੱਖ ਦੇ ਪੁੱਤਰ ਦੀ ਮੌਜੂਦਗੀ [ਜਾਂ “ਦਿਨਾਂ”]” ਦਾ ਸਮਾਂ ਵੀ ਕਈ ਸਾਲ ਲੰਬਾ ਹੋਵੇਗਾ ਅਤੇ ਇਸ ਸਮੇਂ ਦੇ ਅਖ਼ੀਰ ਵਿਚ ਉਨ੍ਹਾਂ ਲੋਕਾਂ ਨੂੰ ਨਾਸ਼ ਕਰ ਦਿੱਤਾ ਜਾਵੇਗਾ ਜਿਹੜੇ ਹੁਣ ਬਚਣ ਦੇ ਮੌਕੇ ਦਾ ਫ਼ਾਇਦਾ ਨਹੀਂ ਉਠਾਉਂਦੇ।

ਇਸ ਲਈ ਯੂਨਾਨੀ ਸ਼ਬਦ “ਪਰੂਸੀਆ” ਦਾ ਮਤਲਬ ਸਿਰਫ਼ ਯਿਸੂ ਦਾ ਆਉਣਾ ਹੀ ਨਹੀਂ ਹੈ, ਸਗੋਂ ਇਸ ਦਾ ਮਤਲਬ ਰਾਜੇ ਵਜੋਂ ਉਸ ਦੀ ­ਮੌਜੂਦਗੀ ਵੀ ਹੈ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ