“ਮੈਨੂੰ ਜਾਗਰੂਕ ਬਣੋ! ਪੜ੍ਹਨ ਵਿਚ ਜ਼ਰਾ ਵੀ ਰੁਚੀ ਨਹੀਂ ਸੀ”
ਇਹ ਸ਼ਬਦ ਸਾਨ ਹੋਜ਼ੇ ਸਟੇਟ ਯੂਨੀਵਰਸਿਟੀ, ਕੈਲੇਫ਼ੋਰਨੀਆ, ਦੀ ਇਕ ਵਿਦਿਆਰਥਣ ਦੇ ਹਨ, ਜੋ ਇਕ ਵਾਯੂਮੰਡਲੀ ਅਧਿਐਨ ਕੋਰਸ ਕਰ ਰਹੀ ਹੈ। ਉਹ ਅੱਗੇ ਕਹਿੰਦੀ ਹੈ: “ਮੇਰਾ ਖ਼ਿਆਲ ਸੀ ਕਿ ਇਹ ਰਸਾਲਾ ਮੈਨੂੰ ਉਪਦੇਸ਼ ਦੇਵੇਗਾ—‘ਚਰਚ ਨੂੰ ਜਾਓ’ ਜਾਂ, ‘ਯਹੋਵਾਹ ਦੇ ਗਵਾਹ ਬਣੋ।’ ਪਰ, ਜਦੋਂ ਮੈਂ ਇਸ ਅੰਕ (ਜਨਵਰੀ 8, 1996, ‘ਖ਼ਤਰੇ ਵਿਚ ਸਾਡਾ ਗ੍ਰਹਿ—ਕੀ ਇਹ ਬਚਾਇਆ ਜਾ ਸਕਦਾ ਹੈ?’ [ਅੰਗ੍ਰੇਜ਼ੀ]) ਨੂੰ ਪੜ੍ਹਿਆ, ਤਾਂ ਮੈਨੂੰ ਹੈਰਾਨੀ ਹੋਈ ਕਿ ਇਹ ਕਿੰਨਾ ਤੱਥਪੂਰਣ ਸੀ! ਇਨ੍ਹਾਂ ਲੇਖਾਂ ਵਿਚ ‘ਸੰਸਾਰ ਦੀਆਂ ਕੁਝ ਮੁੱਖ ਵਾਯੂਮੰਡਲੀ ਸਮੱਸਿਆਵਾਂ’ ਦਾ ਇਕ ਸਿੱਖਿਆਦਾਇਕ ਨਕਸ਼ਾ ਸ਼ਾਮਲ ਹੈ, ਜੋ ਵਣ-ਕਟਾਈ, ਜ਼ਹਿਰੀਲੇ ਕੂੜੇ, ਵਾਯੂਮੰਡਲੀ ਪ੍ਰਦੂਸ਼ਣ, ਪਾਣੀ ਦੀ ਥੁੜ੍ਹ, ਲੁਪਤ ਹੋ ਰਹੀਆਂ ਨਸਲਾਂ, ਅਤੇ ਜ਼ਮੀਨ ਅਪਵਰਤਨ ਤੋਂ ਨੁਕਸਾਨੀਆਂ ਗਈਆਂ ਥਾਵਾਂ ਨੂੰ ਦਿਖਾਉਂਦਾ ਹੈ।
“ਮੇਰੇ ਅਜੇ ਤਕ ਬੱਚੇ ਨਹੀਂ ਹੈ, ਪਰ ਜੇਕਰ ਹੋਣ ਤਾਂ ਮੈਂ ਫ਼ਿਕਰ ਕਰਦੀ ਹਾਂ ਕਿ ਉਨ੍ਹਾਂ ਕੋਲ ਸਾਹ ਲੈਣ ਲਈ ਸਾਫ਼ ਹਵਾ, ਖੇਡਣ ਲਈ ਪਾਰਕ, ਜਾਂ ਜੀਉਂਦੇ ਰਹਿਣ ਲਈ ਪਾਣੀ ਹੋਵੇਗਾ। . . . ਇਨ੍ਹਾਂ ਲੇਖਾਂ ਲਈ ਮੈਂ ਤੁਹਾਡੀ ਤਾਰੀਫ਼ ਕਰਦੀ ਹਾਂ।”
ਜਾਗਰੂਕ ਬਣੋ! ਦੇ ਹਰ ਅੰਕ ਦਾ ਹੁਣ 80 ਭਾਸ਼ਾਵਾਂ ਵਿਚ 1 ਕਰੋੜ 83 ਲੱਖ ਦਾ ਪ੍ਰਸਾਰ ਹੈ, ਜਿਨ੍ਹਾਂ ਵਿੱਚੋਂ 56 ਭਾਸ਼ਾਵਾਂ ਦੇ ਅੰਕ ਇੱਕੋ ਸਮੇਂ ਪ੍ਰਕਾਸ਼ਿਤ ਕੀਤੇ ਜਾਂਦੇ ਹਨ। ਜੇਕਰ ਤੁਸੀਂ ਇਸ ਰਸਾਲੇ ਨੂੰ ਨਿਯਮਿਤ ਤੌਰ ਤੇ ਪੜ੍ਹਨਾ ਚਾਹੁੰਦੇ ਹੋ, ਤਾਂ ਕਿਰਪਾ ਕਰ ਕੇ ਆਪਣੇ ਇਲਾਕੇ ਵਿਚ ਯਹੋਵਾਹ ਦੇ ਗਵਾਹਾਂ ਨਾਲ, ਫ਼ੋਨ ਦੁਆਰਾ ਜਾਂ ਸਥਾਨਕ ਰਾਜ ਗ੍ਰਹਿ ਵਿਖੇ ਜਾ ਕੇ ਗੱਲ ਕਰੋ, ਜਾਂ ਸਫ਼ਾ 5 ਉੱਤੇ ਦਿੱਤੇ ਗਏ ਸਭ ਤੋਂ ਨੇੜਲੇ ਪਤੇ ਤੇ ਲਿਖੋ।