ਬਾਈਬਲ ਟ੍ਰੈਕਟ ਕੀ ਕਰ ਸਕਦੇ ਹਨ
ਰੂਸ ਵਿਚ ਮਾਸਕੋ ਦੇ ਨੇੜੇ, ਗੋਲਿਟਸਿਨੋ ਦੇ ਸ਼ਹਿਰ ਵਿਚ, ਯਹੋਵਾਹ ਦੇ ਇਕ ਗਵਾਹ ਨੇ ਬੱਚਾ-ਗੱਡੀ ਧਕੇਲਦੀ ਹੋਈ ਇਕ ਔਰਤ ਨੂੰ ਪਰਿਵਾਰਕ ਜੀਵਨ ਦਾ ਆਨੰਦ ਮਾਣੋ ਟ੍ਰੈਕਟ ਦਿੱਤਾ। ਗਵਾਹ ਅੱਗੇ ਤੁਰਿਆ ਗਿਆ, ਪਰ ਥੋੜ੍ਹੀ ਹੀ ਦੇਰ ਵਿਚ ਉਸ ਨੇ ਔਰਤ ਦੀ ਅਵਾਜ਼ ਸੁਣੀ ਜੋ ਉਸ ਦਾ ਧਿਆਨ ਖਿੱਚਣ ਲਈ ਅਵਾਜ਼ ਮਾਰ ਰਹੀ ਸੀ। ਉਹ ਆਪਣੀ ਬੱਚਾ-ਗੱਡੀ ਧਕੇਲਦੀ ਹੋਈ ਉਸ ਦੇ ਮਗਰ-ਮਗਰ ਦੌੜ ਰਹੀ ਸੀ।
ਔਰਤ ਨੇ ਕਿਹਾ ਕਿ ਉਹ ਹੋਰ ਸਿੱਖਣ ਵਿਚ ਦਿਲਚਸਪੀ ਰੱਖਦੀ ਸੀ, ਇਸ ਲਈ ਗਵਾਹ ਨੇ ਬਾਈਬਲ ਵਿਸ਼ਿਆਂ ਉੱਤੇ ਉਸ ਨੂੰ ਦੋ ਹੋਰ ਟ੍ਰੈਕਟ ਦਿੱਤੇ। ਨਾਲੇ ਉਸ ਨੇ ਆਪਣਾ ਫ਼ੋਨ ਨੰਬਰ ਉਹ ਨੂੰ ਦਿੱਤਾ ਤਾਂਕਿ ਉਹ ਬਾਅਦ ਵਿਚ ਉਸ ਨਾਲ ਸੰਪਰਕ ਕਰ ਸਕੇ। ਉਸੇ ਹੀ ਸ਼ਾਮ ਔਰਤ ਨੇ ਟੈਲੀਫ਼ੋਨ ਕੀਤਾ ਅਤੇ ਉਸ ਲਈ ਹਫ਼ਤਾਵਾਰ ਗ੍ਰਹਿ ਬਾਈਬਲ ਅਧਿਐਨ ਕਰਨ ਦੇ ਪ੍ਰਬੰਧ ਕੀਤੇ ਗਏ। ਕੇਵਲ ਸੱਤ ਮਹੀਨਿਆਂ ਵਿਚ ਹੀ, ਉਸ ਨੇ ਅਤੇ ਉਸ ਦੀ ਭੈਣ ਨੇ ਪਰਮੇਸ਼ੁਰ ਦੀ ਸੇਵਾ ਕਰਨ ਲਈ ਆਪਣੇ ਆਪ ਨੂੰ ਸਮਰਪਿਤ ਕੀਤਾ ਅਤੇ ਬਪਤਿਸਮਾ ਲਿਆ।
ਜੇਕਰ ਤੁਸੀਂ ਪਰਿਵਾਰਕ ਜੀਵਨ ਦਾ ਆਨੰਦ ਮਾਣੋ, ਦਿਲਗਿਰੇ ਵਿਅਕਤੀਆਂ ਲਈ ਦਿਲਾਸਾ, ਕੌਣ ਅਸਲ ਵਿਚ ਦੁਨੀਆਂ ਉੱਤੇ ਸ਼ਾਸਨ ਕਰਦਾ ਹੈ?, ਇਕ ਸ਼ਾਂਤੀਪੂਰਣ ਨਵੀਂ ਦੁਨੀਆਂ ਵਿਚ ਜੀਵਨ, ਨਾਮਕ ਬਾਈਬਲ ਟ੍ਰੈਕਟਾਂ ਨੂੰ ਪੜ੍ਹਨਾ ਚਾਹੋਗੇ, ਤਾਂ ਕਿਰਪਾ ਕਰ ਕੇ Watch Tower, The Ridgeway, London NW7 1RN, ਨੂੰ ਜਾਂ ਸਫ਼ੇ 5 ਉੱਤੇ ਦਿੱਤੇ ਗਏ ਉਪਯੁਕਤ ਪਤੇ ਤੇ ਲਿਖੋ।