ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g99 7/8 ਸਫ਼ਾ 23
  • ਕੀ ਲਹੂ ਚੜ੍ਹਾਉਣਾ ਬਿਲਕੁਲ ਜ਼ਰੂਰੀ ਹੈ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਕੀ ਲਹੂ ਚੜ੍ਹਾਉਣਾ ਬਿਲਕੁਲ ਜ਼ਰੂਰੀ ਹੈ?
  • ਜਾਗਰੂਕ ਬਣੋ!—1999
  • ਮਿਲਦੀ-ਜੁਲਦੀ ਜਾਣਕਾਰੀ
  • ਮੈਂ ਖ਼ੂਨ ਬਾਰੇ ਪਰਮੇਸ਼ੁਰ ਦੀ ਸੋਚ ਅਪਣਾਈ
    ਜਾਗਰੂਕ ਬਣੋ!: ਮੈਂ ਖ਼ੂਨ ਬਾਰੇ ਪਰਮੇਸ਼ੁਰ ਦੀ ਸੋਚ ਅਪਣਾਈ
  • ਬਿਹਤਰੀਨ ਡਾਕਟਰੀ ਇਲਾਜ
    ਸਾਡੀ ਰਾਜ ਸੇਵਕਾਈ—2007
ਜਾਗਰੂਕ ਬਣੋ!—1999
g99 7/8 ਸਫ਼ਾ 23

ਕੀ ਲਹੂ ਚੜ੍ਹਾਉਣਾ ਬਿਲਕੁਲ ਜ਼ਰੂਰੀ ਹੈ?

ਨਿਊ ਯਾਰਕ, ਬਰੁਕਲਿਨ ਵਿਚ ਲੌਂਗ ਆਇਲੈਂਡ ਕਾਲਜ ਹਸਪਤਾਲ ਦੇ ਮੂਤਰ-ਵਿਗਿਆਨ ਵਿਭਾਗ ਦੇ ਸਭਾਪਤੀ, ਡਾ. ਸਿਰਲ ਗੋਡਕ ਨੇ ਪਿਛਲੇ ਨਵੰਬਰ ਇਕ ਅਖ਼ਬਾਰ ਦੇ ਲੇਖ ਵਿਚ ਉੱਪਰਲਾ ਸਵਾਲ ਪੁੱਛਿਆ। ਉਸ ਨੇ ਲਿਖਿਆ ਕਿ ‘ਜੇ ਅੱਜ ਲਹੂ ਇਲਾਜ ਵਜੋਂ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਇਹ ਸਵੀਕਾਰ ਨਾ ਕੀਤਾ ਜਾਵੇਗਾ ਕਿਉਂਕਿ ਇਹ ਖ਼ੁਰਾਕ ਅਤੇ ਅਮਲ ਵਿਭਾਗ ਦੀਆਂ ਨਜ਼ਰਾਂ ਵਿਚ ਖ਼ਤਰਨਾਕ ਹੈ। ਲਹੂ ਸਰੀਰ ਦਾ ਇਕ ਅੰਗ ਹੈ, ਅਤੇ ਲਹੂ ਚੜ੍ਹਾਉਣਾ ਇਕ ਸਰੀਰ ਵਿੱਚੋਂ ਅੰਗ ਲੈ ਕੇ ਕਿਸੇ ਦੂਸਰੇ ਸਰੀਰ ਵਿਚ ਲਾਉਣ ਦੇ ਬਰਾਬਰ ਹੈ।’

ਡਾ. ਗੋਡਕ ਨੇ ਕਿਹਾ ਕਿ ‘ਮਰੀਜ਼ਾਂ ਨੂੰ ਸਭ ਤੋਂ ਅਖ਼ੀਰਲੇ ਚਾਰੇ ਵਜੋਂ ਅੰਗ ਬਦਲਾਈ ਦਾ ਓਪਰੇਸ਼ਨ ਪੇਸ਼ ਕੀਤਾ ਜਾਂਦਾ ਹੈ। ਕਿਉਂ ਜੋ ਇਸ ਤੋਂ ਬੁਰੇ ਅਸਰ ਪੈ ਸਕਦੇ ਹਨ, ਅਜਿਹੇ ਕਿਸੇ ਓਪਰੇਸ਼ਨ ਤੋਂ ਪਹਿਲਾਂ, ਮਰੀਜ਼ਾਂ ਨੂੰ ਹੋਰ ਇਲਾਜਾਂ ਬਾਰੇ ਦੱਸਿਆ ਜਾਂਦਾ ਹੈ।’ ਲਹੂ ਚੜ੍ਹਾਉਣ ਬਾਰੇ ਉਸ ਨੇ ਕਿਹਾ ਕਿ ‘ਇਸ ਦੇ ਲਾਭ ਇੰਨੇ ਸ਼ੱਕੀ ਹਨ ਕਿ ਕਈ ਸਰਜਨਾਂ ਨੇ ਇਹ ਵਿਚਾਰ ਅਪਣਾ ਲਿਆ ਹੈ ਕਿ ਸਿਰਫ਼ ਸਿਹਤ ਲਈ ਹੀ ਨਹੀਂ, ਪਰ ਕਾਨੂੰਨੀ ਪੱਖੋਂ ਵੀ ਲਹੂ ਚੜ੍ਹਾਉਣ ਤੋਂ ਪਰਹੇਜ਼ ਕੀਤਾ ਜਾਣਾ ਚਾਹੀਦਾ ਹੈ।’

ਲਹੂ ਚੜ੍ਹਾਉਣ ਵਿਚ ਇਕ ਵੱਡੀ ਸਮੱਸਿਆ ਇਹ ਹੈ ਕਿ ਹਜ਼ਾਰਾਂ ਹੀ ਲੋਕਾਂ ਨੂੰ ਏਡਜ਼ ਵਰਗੀਆਂ ਘਾਤਕ ਬੀਮਾਰੀਆਂ ਲੱਗ ਗਈਆਂ ਹਨ। ਭਾਵੇਂ ਕਿ ਕਈਆਂ ਦੇਸ਼ਾਂ ਵਿਚ ਲਹੂ ਟੈਸੱਟ ਕਰਨ ਦੇ ਹੁਣ ਬਿਹਤਰ ਤਰੀਕੇ ਵਰਤੇ ਜਾਂਦੇ ਹਨ, ਡਾ. ਗੋਡਕ ਨੇ ਕਿਹਾ ਕਿ ‘ਇਕ ਸੰਭਾਵੀ ਖ਼ਤਰਾ ਉਨ੍ਹਾਂ ਵਿਅਕਤੀਆਂ ਦੁਆਰਾ ਦਿੱਤੇ ਗਏ ਲਹੂ ਤੋਂ ਪੇਸ਼ ਹੁੰਦਾ ਹੈ ਜਿਨ੍ਹਾਂ ਨੂੰ ਛੂਤ ਲੱਗੀ ਹੋਈ ਹੈ, ਪਰ ਹਾਲੇ ਉਨ੍ਹਾਂ ਦੇ ਖ਼ੂਨ ਵਿਚ ਟੈਸੱਟਾਂ ਰਾਹੀਂ ਦਿਖਾਈ ਦੇਣ ਵਾਲੀਆਂ ਐਂਟੀਬੌਡੀਜ਼ ਨਹੀਂ ਪੈਦਾ ਹੋਈਆਂ ਹਨ।’

ਆਪਣੇ ਲੇਖ ਨੂੰ ਸਮਾਪਤ ਕਰਦਿਆਂ, ਡਾ. ਗੋਡਕ ਨੇ ਸਾਡੇ ਸਿਰਲੇਖ ਵਿਚ ਪੁੱਛੇ ਗਏ ਸਵਾਲ ਦਾ ਜਵਾਬ ਦਿੱਤਾ: ‘ਡਾਕਟਰ ਅਤੇ ਸਰਜਨ ਇਸ ਗੱਲ ਬਾਰੇ ਬਿਹਤਰ ਸਮਝਦਾਰੀ ਪਾਈ ਜਾਂਦੇ ਹਨ ਕਿ ਸਰੀਰ ਵਿਚ ਆਕਸੀਜਨ ਕਿਸ ਤਰੀਕੇ ਪਹੁੰਚਾਇਆ ਜਾਂਦਾ ਹੈ, ਅਤੇ ਉਹ ਸਵੀਕਾਰ ਕਰਦੇ ਹਨ ਕਿ ਹੁਣ ਉੱਨਾ ਜ਼ਿਆਦਾ ਹੀਮੋਗਲੋਬਿਨ ਨਹੀਂ ਹੋਣ ਦੀ ਜ਼ਰੂਰਤ ਹੈ ਜਿੰਨਾ ਪਹਿਲਾਂ ਸਮਝਿਆ ਜਾਂਦਾ ਸੀ। ਇਸ ਕਰਕੇ ਤਕਰੀਬਨ ਹਮੇਸ਼ਾ ਹੀ ਉਹ ਲਹੂ ਚੜ੍ਹਾਉਣ ਦੀ ਥਾਂ ਤੇ ਕੋਈ-ਨ-ਕੋਈ ਹੋਰ ਇਲਾਜ ਲੱਭ ਸਕਦੇ ਹਨ। ਹਾਲੇ ਇਕ ਸਾਲ ਹੀ ਪਹਿਲਾਂ ਦੀ ਗੱਲ ਹੈ ਕਿ ਦਿਲ ਅਤੇ ਕਲੇਜੇ ਦੇ ਵੱਡੇ ਓਪਰੇਸ਼ਨਾਂ ਵਿਚ ਬਹੁਤ ਹੀ ਲਹੂ ਵਹਿ ਜਾਂਦਾ ਸੀ ਅਤੇ ਹਮੇਸ਼ਾ ਇਵੇਂ ਹੀ ਸਮਝਿਆ ਜਾਂਦਾ ਸੀ ਕਿ ਜ਼ਿਆਦਾ ਲਹੂ ਚੜ੍ਹਾਉਣ ਦੀ ਜ਼ਰੂਰਤ ਹੁੰਦੀ ਹੈ। ਹੁਣ ਦੋਨੋਂ ਓਪਰੇਸ਼ਨ ਲਹੂ ਚੜ੍ਹਾਉਣ ਤੋਂ ਬਿਨਾਂ ਕੀਤੇ ਜਾ ਚੁੱਕੇ ਹਨ।

‘ਇਹ ਸੰਭਵ ਹੈ ਕਿ ਲਹੂ ਚੜ੍ਹਾਉਣਾ ਹੁਣ ਛੇਤੀ ਹੀ ਬਿਲਕੁਲ ਖ਼ਤਮ ਹੋ ਜਾਵੇਗਾ। ਲਹੂ ਚੜ੍ਹਾਉਣਾ ਮਹਿੰਗਾ ਅਤੇ ਖ਼ਤਰਨਾਕ ਵੀ ਹੈ; ਮਰੀਜ਼ ਵਧੀਆ ਦੇਖ-ਭਾਲ ਦੇ ਲਾਇਕ ਹਨ, ਪਰ ਇਹ ਇਲਾਜ ਕਰਨ ਦਾ ਸਭ ਤੋਂ ਵਧੀਆ ਤਰੀਕਾ ਨਹੀਂ ਹੈ।’

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ