ਨੇਕੀ ਦੀ ਕਮੀ ਕਿਉਂ ਹੈ?
ਪਿਛਲੇ ਅਕਤੂਬਰ ਇਕਵੇਡਾਰ ਵਿਚ ਲੋਹੌ ਸ਼ਹਿਰ ਦੇ ਇਕ ਲੇਖਕ ਨੇ ਯਹੋਵਾਹ ਦੇ ਗਵਾਹਾਂ ਦੇ ਪ੍ਰਚਾਰ ਕੰਮ ਲਈ ਕਦਰ ਦਿਖਾਈ। ਕਈਆਂ ਗੱਲਾਂ ਦੇ ਨਾਲ-ਨਾਲ ਉਸ ਨੇ ਇਹ ਵੀ ਲਿਖਿਆ:
“ਅੱਜ-ਕੱਲ੍ਹ ਬੰਦਿਆਂ ਵਿਚ ਸਭ ਤੋਂ ਬੁਰੀ ਗੱਲ ਇਹ ਹੈ ਕਿ ਉਨ੍ਹਾਂ ਵਿਚ ਨੇਕੀ ਦੀ ਕਮੀ ਹੈ। . . . ਇਸ ਤਰ੍ਹਾਂ ਲੱਗਦਾ ਹੈ ਕਿ ਲੋਕ ਬਾਈਬਲ ਦੇ ਦਸ ਹੁਕਮਾਂ ਨੂੰ ਭੁੱਲ ਗਏ ਹਨ ਅਤੇ ਆਪਣੀ ਜ਼ਮੀਰ ਨੂੰ ਰੱਦ ਕਰਦੇ ਹਨ ਅਤੇ ਇਸ ਕਰਕੇ ਇਨਸਾਨਾਂ ਵਿਚ ਮੇਲ-ਮਿਲਾਪ ਰਹਿ ਨਹੀਂ ਸਕਦਾ। ਹਰੇਕ ਪਾਸੇ ਅਤੇ ਹਰੇਕ ਦਿਨ ਅਸੀਂ ਨਫ਼ਰਤ, ਹਿੰਸਾ, ਜੁਰਮ, ਡ੍ਰੱਗਜ਼ ਦੇ ਧੰਦੇ, ਆਤੰਕਵਾਦ, ਅਤੇ ਇਨਸਾਨਾਂ ਦੀ ਇੱਜ਼ਤ ਲਈ ਬੇਕਦਰੀ ਬਾਰੇ ਸੁਣਦੇ ਹਾਂ। . . .
“ਯਹੋਵਾਹ ਦੇ ਗਵਾਹ ਆਪਣਾ ਕੰਮ ਬੜੀ ਸ਼ਾਂਤੀ ਨਾਲ ਕਰਦੇ ਹਨ। ਉਹ ਆਪਣੇ ਗੁਆਂਢੀਆਂ ਦੇ ਘਰਾਂ ਨੂੰ ਜਾ ਕੇ ਉਨ੍ਹਾਂ ਨੂੰ ਦੋ ਬਹੁਤ ਹੀ ਚੰਗੇ ਰਸਾਲੇ ਪੇਸ਼ ਕਰਦੇ ਹਨ, ਪਹਿਰਾਬੁਰਜ ਅਤੇ ਜਾਗਰੂਕ ਬਣੋ!, ਜਿਨ੍ਹਾਂ ਵਿਚ ਬੜੇ ਦਿਲਚਸਪ ਲੇਖ ਹੁੰਦੇ ਹਨ। ਖ਼ਾਸ ਕਰਕੇ ਜਾਗਰੂਕ ਬਣੋ! ਵਿਚ ਵਿਗਿਆਨਕ ਅਤੇ ਸਭਿਆਚਾਰਕ ਵਿਸ਼ਿਆਂ ਬਾਰੇ ਲੇਖ ਹੁੰਦੇ ਹਨ। ਇਹ ਸਾਰੇ ਲੇਖ ਚੰਗੇ ਤੇ ਸਪੱਸ਼ਟ ਤਰੀਕੇ ਵਿਚ ਲਿਖੇ ਜਾਂਦੇ ਹਨ ਅਤੇ ਅਸਲੀਅਤਾਂ ਉੱਤੇ ਆਧਾਰਿਤ ਹੁੰਦੇ ਹਨ।”
ਨੇਕੀ ਦੀ ਕਮੀ ਅੱਜ-ਕੱਲ੍ਹ ਸਾਫ਼-ਸਾਫ਼ ਜ਼ਾਹਰ ਹੈ। ਪਰ ਇਸ ਰਸਾਲੇ ਦੇ ਚੌਥੇ ਸਫ਼ੇ ਉੱਤੇ “ਜਾਗਰੂਕ ਬਣ! ਕਿਉਂ ਪ੍ਰਕਾਸ਼ਿਤ ਕੀਤਾ ਜਾਂਦਾ ਹੈ” ਨਾਮਕ ਡੱਬੀ ਵਿਚ ਲਿਖਿਆ ਹੈ ਕਿ ਜਾਗਰੂਕ ਬਣੋ! “ਗੱਲਾਂ ਦੀ ਡੂੰਘਾਈ ਵਿਚ ਜਾ ਕੇ ਵਰਤਮਾਨ ਘਟਨਾਵਾਂ ਦੇ ਅਸਲੀ ਅਰਥ ਬਾਰੇ ਦੱਸਦਾ ਹੈ।” ਕੀ ਪਰਮੇਸ਼ੁਰ ਸੱਚ-ਮੁੱਚ ਸਾਡੀ ਪਰਵਾਹ ਕਰਦਾ ਹੈ? ਨਾਮਕ ਬ੍ਰੋਸ਼ਰ ਵਿਚ ਕਬੂਲ ਕੀਤਾ ਜਾਂਦਾ ਹੈ ਕਿ ਇਨਸਾਨਾਂ ਨੇ ਕਾਫ਼ੀ ਦੁੱਖ ਝਲਿਆ ਹੈ, ਪਰ ਇਸ ਵਿਚ ਹੋਰ ਕੁਝ ਵੀ ਦੱਸਿਆ ਜਾਂਦਾ ਹੈ। ਇਸ ਵਿਚ ਸਮਝਾਇਆ ਗਿਆ ਹੈ ਕਿ ਇਨਸਾਨ ਅਨੈਤਿਕ ਚਾਲ-ਚੱਲਣ ਅਤੇ ਇਸ ਦੇ ਭੈੜੇ ਨਤੀਜੇ ਕਿਉਂ ਭੋਗ ਰਹੇ ਹਨ। ਇਸ ਤੋਂ ਵੀ ਜ਼ਿਆਦਾ ਇਹ ਵੀ ਦੱਸਿਆ ਗਿਆ ਹੈ ਕਿ ਇਸ ਹਾਲਤ ਦਾ ਕਿਸ ਤਰ੍ਹਾਂ ਅੰਤ ਹੋਵੇਗਾ।
ਤੁਹਾਨੂੰ ਵੀ ਇਹ 32 ਸਫ਼ੇ ਵਾਲਾ ਬ੍ਰੋਸ਼ਰ ਮਿਲ ਸਕਦਾ ਹੈ। ਜੇ ਤੁਸੀਂ ਇਸ ਬ੍ਰੋਸ਼ਰ ਦੀ ਕਾਪੀ ਲੈਣਾ ਚਾਹੁੰਦੇ ਹੋ ਤਾਂ ਹੇਠਾਂ ਦਿੱਤੀ ਗਈ ਪਰਚੀ ਨੂੰ ਭਰ ਕੇ ਇਸ ਉੱਤੇ ਦਿੱਤੇ ਗਏ ਪਤੇ ਤੇ ਭੇਜੋ ਜਾਂ ਇਸ ਰਸਾਲੇ ਦੇ 5ਵੇਂ ਸਫ਼ੇ ਉੱਤੇ ਦਿੱਤੇ ਗਏ ਢੁਕਵੇਂ ਪਤੇ ਤੇ ਭੇਜੋ।
□ ਕਿਰਪਾ ਕਰ ਕੇ ਮੈਨੂੰ ਕੀ ਪਰਮੇਸ਼ੁਰ ਸੱਚ ਮੁੱਚ ਸਾਡੀ ਪਰਵਾਹ ਕਰਦਾ ਹੈ? ਬ੍ਰੋਸ਼ਰ ਭੇਜੋ।
□ ਕਿਰਪਾ ਕਰ ਕੇ ਮੇਰੇ ਕੋਲ ਕਿਸੇ ਨੂੰ ਮੁਫ਼ਤ ਬਾਈਬਲ ਅਧਿਐਨ ਕਰਾਉਣ ਲਈ ਭੇਜੋ।